ਪੱਤਰ ਪ੍ਰੇਰਕ
ਯਮੁਨਾਨਗਰ, 6 ਜਨਵਰੀ
ਨਗਰ ਨਿਗਮ ਨੇ ਦੁਰਗਾ ਗਾਰਡਨ ਛੋਟੀ ਲਾਈਨ ਨੇੜੇ ਬਿਨਾਂ ਨਕਸ਼ਾ ਪਾਸ ਕਰਵਾਏ ਉਸਾਰੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ। ਨਗਰ ਨਿਗਮ ਦੇ ਕਮਿਸ਼ਨਰ ਅਜੈ ਸਿੰਘ ਤੋਮਰ ਦੇ ਹੁਕਮਾਂ ’ਤੇ ਨਗਰ ਨਿਗਮ ਦੇ ਡੀਟੀਪੀ ਐੱਲਸੀ ਚੌਹਾਨ, ਏਟੀਪੀ ਮੁਨੇਸ਼ਵਰ ਭਾਰਦਵਾਜ ਅਤੇ ਜੂਨੀਅਰ ਇੰਜਨੀਅਰ ਕਪਿਲ ਕੰਬੋਜ ਦੀ ਟੀਮ ਨੇ ਬਿਲਡਿੰਗ ਦੇ ਮਾਲਿਕ ਨੂੰ ਨਿਰਮਾਣ ਸਬੰਧੀ ਦਸਤਾਵੇਜ਼ ਵਿਖਾਉਣ ਲਈ ਕਿਹਾ, ਜੋ ਕਿ ਉਹ ਵਿਖਾਉਣ ਵਿੱਚ ਕਾਮਯਾਬ ਨਹੀਂ ਹੋਇਆ, ਜਿਸ ’ਤੇ ਅਧਿਕਾਰੀਆਂ ਨੇ ਹਰਿਆਣਾ ਨਗਰ ਨਿਗਮ ਕਾਨੂੰਨ 1994 ਦੀ ਉਲੰਘਣਾ ਕਰਨ ਦੇ ਤਹਿਤ ਦੁਕਾਨਾਂ ਨੂੰ ਸੀਲ ਕਰ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਬਿਨਾਂ ਨਗਰ ਨਿਗਮ ਦੀ ਮਨਜ਼ੂਰੀ ਦੇ ਸੀਲ ਖੋਲ੍ਹਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।