ਚੰਡੀਗੜ੍ਹ, 18 ਮਈ ਹਰਿਆਣਾ ਸਰਕਾਰ ਦੇ ਸਿਹਤ ਕਾਮਿਆਂ ਨੇ ਪਿੰਡਾਂ ਵਿਚ ਘਰ ਘਰ ਜਾ ਕੇ ਲੋਕਾਂ ਦੀ ਸਿਹਤ ਜਾਂਚਣੀ ਸ਼ੁਰੂ ਕਰ ਦਿੱਤੀ ਹੈ। ਪਹਿਲੇ ਪੜਾਅ ਹੇਠ ਹਰ ਜ਼ਿਲ੍ਹੇ ਵਿਚ 50-50 ਟੀਮਾਂ ਬਣਾਈਆਂ ਗਈਆਂ ਹਨ ਤੇ ਕੁੱਲ 1100 ਟੀਮਾਂ ਨੇ ਪਿੰਡਾਂ ਵਿਚ ਕੰਮ ਸ਼ੁਰੂ ਕਰ ਦਿੱਤਾ ਹੈ। ਟੀਮਾਂ ਵਲੋਂ ਬੁਖਾਰ, ਖਾਂਸੀ ਤੇ ਜ਼ੁਕਾਮ ਨਾਲ ਪੀੜਤ ਲੋਕਾਂ ਦਾ ਰੈਪਿਡ ਐਂਟੀਜਨ ਟੈਸਟ ਕੀਤਾ ਜਾਵੇਗਾ।