ਪੱਤਰ ਪ੍ਰੇਰਕ
ਟੋਹਾਣਾ, 17 ਅਗਸਤ
ਪ੍ਰਿਥਲਾ ਮਾਈਨਰ ਵਿੱਚ ਪਾੜ ਪੈਣ ਕਾਰਨ 50 ਏਕੜ ਤੋਂ ਵੱਧ ਫ਼ਸਲ ਡੁੱਬ ਗਈ। ਕਿਸਾਨਾਂ ਨੇ ਨੁਕਸਾਨੀ ਫ਼ਸਲਾਂ ਤੇ ਮੁਆਵਜ਼ੇ ਦੀ ਮੰਗ ਰੱਖੀ ਹੈ। ਨਹਿਰੀ ਸਿੰਚਾਈ ਵਿਭਾਗ ਦੇ ਐਸ.ਡੀ.ਓ. ਸ਼ਾਮ ਢੀਂਗਰਾ ਨੇ ਦੱਸਿਆ ਕਿ ਨਹਿਰ ਕੰਢੇ ਵੱਡੇ ਦਰਖ਼ਤ ਦੀਆਂ ਜੜ੍ਹਾਂ ਕਾਰਨ ਨਹਿਰ ਦਾ ਕੰਢਾ ਟੁੱਟ ਗਿਆ ਸੀ। ਨਹਿਰ ਕੰਢੇ ਦੀ ਦਰਾਰ ਪੈਣ ਦੀ ਸੂਚਨਾ ਮਿਲਦੇ ਹੀ ਬਲਿਆਵਾਲਾ ਹੈਡ ਤੋਂ ਮਾਈਨਰ ਦਾ ਪਾਣੀ ਬੰਦ ਕਰਵਾਇਆ ਗਿਆ ਤੇ ਸਿੰਚਾਈ ਵਿਭਾਗ ਦੀਆਂ ਟੀਮਾਂ ਪੁੱਜੀਆ। ਨਹਿਰ ਪਾਣੀ ਕਈ ਟਿਊਬਵੈਲਾਂ ਦੇ ਕਮਰਿਆਂ ਵਿੱਚ ਜਾਣ ’ਤੇ ਨੁਕਸਾਨ ਪੁੱਜਾ ਹੈ। ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ।