ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 25 ਸਤੰਬਰ
ਵਿਰਾਸਤ ਹੈਰੀਟੇਜ ਵੱਲੋਂ ਨੌਜਵਾਨ ਪੀੜ੍ਹੀ ਨੂੰ ਦਿਹਾਤੀ ਲੋਕ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜਨ ਦੇ ਉਪਰਾਲੇ ਤਹਿਤ ‘ਸਾਂਝੀ ਉਤਸਵ’ 2 ਤੋਂ 11 ਅਕਤੂਬਰ ਤੱਕ ਪਿੰਡ ਮਸਾਣਾ ਦੇ ਨੇੜੇ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਵਿਦਿਆਰਥੀਆਂ ਤੇ ਹਿੱਸਾ ਲੈਣ ਵਾਲੇ ਲੋਕਾਂ ਲਈ ਸੱਭਿਆਚਾਰਕ ਵਸਤੂਆਂ ਦੀ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਮਹਾ ਸਿੰਘ ਪੂਨੀਆ ਨੇ ਦੱਸਿਆ ਕਿ ਪ੍ਰਦਰਸ਼ਨੀ ਵਿਚ ਪ੍ਰਾਚੀਨ ਖੇਤੀ ਵਸਤਾਂ ਦੇ ਨਾਲ ਨਾਲ ਹਰਿਆਣਾ ਦੇ ਆਵਾਜਾਈ ਸਾਧਨ ਜਿਵੇਂ ਬੈਲ ਗੱਡੀਆਂ, ਰੇਹੜੂ, ਠੋਕਰ, ਬਲੈਦੀ ਆਦਿ ਪ੍ਰਦਸ਼ਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੇਲੇ ’ਚ ਹਿੱਸਾ ਲੈਣ ਵਾਲੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਤੇ ਪ੍ਰਦਰਸ਼ਨੀ ਦੇਖਣ ਆਏ ਲੋਕਾਂ ਲਈ ਗੁੱਲੀ ਡੰਡਾ, ਕੰਚੇ ਖੇਡਣਾ, ਪੀਟੋ ਤੇ ਮਟਕਾ ਦੌੜ ਆਦਿ ਰਵਾਇਤੀ ਖੇਡਾਂ ਵੀ ਕਰਵਾਈਆਂ ਜਾਣਗੀਆਂ। ਹਰ ਰੋਜ਼ ਵਿਦਿਆਰਥੀਆਂ ਦੇ ਚਿਟਨ ਮੰਡਨਾ ਮੁਕਾਬਲੇ ਕਰਾਏ ਜਾਣਗੇ। ਮੂਨੀਆ ਨੇ ਕਿਹਾ ਕਿ ‘ਸਾਂਝੀ ਉਤਸਵ’ ਦੌਰਾਨ ਇਨਾਮ ਵੰਡ ਸਮਾਗਮ 11 ਅਕਤੂਬਰ ਨੂੰ ਸ਼ਾਮ ਨੂੰ ਹੋਵੇਗਾ।