ਪੱਤਰ ਪ੍ਰੇਰਕ
ਰਤੀਆ, 23 ਫਰਵਰੀ
ਇੱਥੇ ਅੱਜ ਡਿਪਟੀ ਕਮਿਸਨਰ ਹਰਿਨਰ ਸਿੰਘ ਬਾਂਗੜ ਨੇ ਰਤੀਆ ਖੇਤਰ ਦੇ ਨਹਿਰਾਂ ਦੇ ਪੁਲਾਂ ਦਾ ਨਿਰੀਖਣ ਕਰਕੇ ਅਧਿਕਾਰੀਆਂ ਨੂੰ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਰਤੀਆ ਭੂਨਾ ਰੋਡ ’ਤੇ ਨਹਿਰ ’ਤੇ 2 ਪੁੱਲ ਹਨ। ਇਨ੍ਹਾਂ ਨੂੰ ਸਹੀ ਹਾਲਤ ਵਿੱਚ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਕਿਸੇ ਅਣਸੁਖਾਵੀਂ ਸੜਕ ਦੁਰਘਟਨਾ ਤੋ ਬਚਾਅ ਹੋ ਸਕੇ। ਇਨ੍ਹਾਂ ਪੁਲਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਰਤੀਆ ਸੁਰਿੰਦਰ ਬੈਨੀਪਾਲ, ਬੀਡੀਪੀਓ ਸੰਦੀਪ ਸਿੰਘ, ਨਾਇਬ ਤਹਿਸੀਲਦਾਰ ਭਜਨ ਆਦਿ ਸਬੰਧਿਤ ਵਿਭਾਗ ਦੇ ਉਚ ਅਧਿਕਾਰੀ ਵੀ ਹਾਜ਼ਰ ਸਨ।