ਪਿਹੋਵਾ: ਵਾਰਡ ਸੱਤ ਨੰਦ ਕਾਲੋਨੀ ਵਿੱਚ 10 ਸਾਲਾ ਬੱਚੇ ਦੀ ਆਵਾਰਾ ਕੁੱਤੇ ਦੇ ਵੱਢਣ ਮਗਰੋਂ ਮਗਰੋਂ ਮੌਤ ਹੋ ਗਈ। ਪ੍ਰਵੀਨ ਸੈਣੀ ਨੇ ਦੱਸਿਆ ਕਿ ਲਗਪਗ ਡੇਢ ਮਹੀਨਾ ਪਹਿਲਾਂ ਉਸ ਦਾ ਬੱਚਾ ਗੁਆਂਢ ਦੇ ਬੱਚਿਆਂ ਨਾਲ ਖੇਡਣ ਲਈ ਗਿਆ ਸੀ, ਜਿੱਥੇ ਇੱਕ ਕੁੱਤੇ ਨੇ ਉਸ ਨੂੰ ਵੱਢ ਲਿਆ। ਉਸ ਦੀ ਲੱਤ ’ਤੇ ਮਾਮੂਲੀ ਜ਼ਖ਼ਮ ਹੋ ਗਿਆ। ਹੁਣ ਅਚਾਨਕ ਬੱਚੇ ਨੂੰ ਬੁਖਾਰ ਹੋਣ ਲੱਗਾ ਅਤੇ ਉਹ ਅਜੀਬ ਹਰਕਤ ਕਰਨ ਲੱਗਾ। ਜਿਸ ਨੂੰ ਲੈ ਕੇ ਉਹ ਬੱਚਿਆਂ ਦੇ ਡਾਕਟਰ ਕੋਲ ਗਿਆ। ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ। ਪੀਜੀਆਈ ਦੇ ਡਾਕਟਰਾਂ ਨੇ ਇਸ ਨੂੰ ਰੇਬੀਜ਼ ਦੀ ਲਾਗ ਦੱਸਦਿਆਂ ਅਸਮਰੱਥਾ ਪ੍ਰਗਟਾਈ। ਜਿਸ ਤੋਂ ਬਾਅਦ ਇਸ 10 ਸਾਲਾ ਬੱਚੇ ਨੋਨੀ ਦੀ ਮੌਤ ਹੋ ਗਈ। ਬਾਲ ਰੋਗਾਂ ਦੇ ਮਾਹਿਰ ਡਾ. ਦਿਨੇਸ਼ ਸਿੰਗਲਾ ਨੇ ਦੱਸਿਆ ਕਿ ਜੇਕਰ ਕਿਸੇ ਬੱਚੇ ਨੂੰ ਕੋਈ ਕੁੱਤਾ ਮੂੰਹ ਲਾਵੇ ਤਾਂ ਇਸ ਨੂੰ ਹਲਕੇ ਵਿੱਚ ਨਾ ਲਓ ਅਤੇ ਟੀਕਾਕਰਨ ਜ਼ਰੂਰ ਕਰਵਾਓ। -ਪੱਤਰ ਪ੍ਰੇਰਕ