ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਸਤੰਬਰ
ਇਥੋਂ ਦੀ ਪੁਰਾਣੀ ਹਾਊਸਿੰਗ ਬੋਰਡ ਕਲੋਨੀ ਨੇੜੇ ਰਹਿਣ ਵਾਲੇ ਦੋ ਮਜ਼ਦੂਰ ਪਰਿਵਾਰਾਂ ਦੇ ਛੇ ਜੀਅ ਡਬਲ ਰੋਟੀ ਖਾਣ ਨਾਲ ਬਿਮਾਰ ਹੋ ਗਏ ਜਦਕਿ ਇਕ ਢਾਈ ਸਾਲਾ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੁਰਾਣੀ ਹਾਊਸਿੰਗ ਬੋਰਡ ਕਲੋਨੀ ਦੇ ਨੇੜੇ ਦੋ ਮਜ਼ਦੂਰ ਪਰਿਵਾਰ ਰਹਿੰਦੇ ਹਨ। ਦੱਸਿਆ ਗਿਆ ਹੈ ਕਿ ਕਲੋਨੀ ’ਚ ਰੇਹੜੀ ’ਤੇ ਇਕ ਡਬਲ ਰੋਟੀ ਵੇਚਣ ਵਾਲਾ ਆਇਆ ਤਾਂ ਮਜ਼ਦੂਰ ਪਰਿਵਾਰ ਦੇ ਬੱਚਿਆਂ ਨੇ ਰੇਹੜੀ ਵਾਲੇ ਤੋਂ ਡਬਲ ਰੋਟੀ ਲੈ ਕੇ ਖਾ ਲਈ, ਜਿਸ ਮਗਰੋਂ ਦੋ ਮਹਿਲਾਵਾਂ ਸਮੇਤ ਪੰਜ ਬੱਚਿਆਂ ਦੀ ਤਬੀਅਤ ਵਿਗੜਣ ਲੱਗੀ। ਉਨ੍ਹਾਂ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਇਕ ਢਾਈ ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦਕਿ ਬਾਕੀਆਂ ਦੀ ਇਲਾਜ ਚਲ ਰਿਹਾ ਹੈ।