ਨਿੱਜੀ ਪੱਤਰ ਪ੍ਰੇਰਕ
ਸਿਰਸਾ, 28 ਜੂਨ
ਪਿੰਡ ਸਲਾਰਪੁਰ ਨੇੜੇ ਇੱਟਾਂ ਦੇ ਭੱਠੇ ਦੀ ਕੰਧ ਦੇ ਮਲਬੇ ਹੇਠ ਦਬਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੇਹਰ ਸਿੰਘ ਵਜੋਂ ਹੋਈ ਹੈ, ਜਿਸ ਦੀ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ। ਪੁਲੀਸ ਨੇ ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਹਰ ਸਿੰਘ ਪਿੰਡ ਸਲਾਰਪੁਰ ਨੇੜੇ ਇੱਟ ਭੱਠੇ ‘ਤੇ ਪਰਿਵਾਰ ਨਾਲ ਮਜ਼ਦੂਰੀ ਦਾ ਕੰਮ ਕਰਦਾ ਸੀ। ਲੰਘੀ ਦੇਰ ਸ਼ਾਮ ਉਹ ਇਕ ਪਿਕਅੱਪ ‘ਤੇ ਇੱਟਾਂ ਭਰ ਰਹੇ ਸਨ ਤਾਂ ਅਚਾਨਕ ਨੇੜੇ ਦੀ ਕੰਧ ਡਿੱਗ ਪਈ ਜਿਸ ਕਾਰਨ ਕੇਹਰ ਸਿੰਘ ਉਸ ਦੇ ਮਲਬੇ ਹੇਠ ਦਬ ਗਿਆ। ਸਾਥੀ ਮਜ਼ਦੂਰਾਂ ਨੇ ਉਸ ਨੂੰ ਮਲਬੇ ਹੇਠੋਂ ਕੱਢਿਆ ਤੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਸ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।