ਅੰਬਾਲਾ (ਨਿੱਜੀ ਪੱਤਰ ਪ੍ਰੇਰਕ):
ਸਾਹਾ ਥਾਣੇ ਦੇ ਪਿੰਡ ਸਮਲੇਹੜੀ ਦੇ ਨੌਜਵਾਨ ਮਨਪ੍ਰੀਤ ਸਿੰਘ (26) ਦੀ ਅੱਜ ਸਵੇਰੇ ਖੇਤ ਵਿੱਚ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮਨਪ੍ਰੀਤ ਸਿੰਘ ਦੇ ਪਿਤਾ ਨਛੱਤਰ ਸਿੰਘ ਦੇ ਬਿਆਨ ’ਤੇ ਬਿਜਲੀ ਨਿਗਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨਛੱਤਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਜਦੋਂ ਟਿਊਬਵੈੱਲ ਨੇੜੇ ਪਹੁੰਚਿਆ ਤਾਂ ਉਸ ਦੇ ਮੋਢੇ ’ਤੇ ਰੱਖੀ ਕਹੀ ਤਾਰਾਂ ਨਾਲ ਖਹਿ ਗਈ, ਜਿਸ ਕਾਰਨ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।