ਕਾਲਾਂਵਾਲੀ (ਪੱਤਰ ਪ੍ਰੇਰਕ):
ਪਿੰਡ ਖਾਈ ਸ਼ੇਰਗੜ੍ਹ ਵਿੱਚ ਮਿੱਟੀ ਹੇਠ ਦਬਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਸਚਿਨ (20) ਪੁੱਤਰ ਪ੍ਰੇਮ ਕੁਮਾਰ ਆਪਣੇ ਪਿੰਡ ਦੀ ਜੋਧਪੁਰੀਆ ਰੋਡ ’ਤੇ ਮਿੱਟੀ ਭਰਨ ਲਈ ਇਕੱਲਾ ਟਰੈਕਟਰ ਟਰਾਲੀ ਲੈ ਕੇ ਗਿਆ ਸੀ। ਇਸ ਦੌਰਾਨ ਸਚਿਨ ਅਚਾਨਕ ਮਿੱਟੀ ਦੇ ਹੇਠਾਂ ਦੱਬ ਗਿਆ। ਉਸ ਸਮੇਂ ਆਸ-ਪਾਸ ਕੋਈ ਨਹੀਂ ਸੀ। ਕਰੀਬ ਇੱਕ ਘੰਟੇ ਬਾਅਦ ਪਿੰਡ ਵਾਸੀਆਂ ਨੂੰ ਜਾਣਕਾਰੀ ਮਿਲੀ ਪਰ ਤਦ ਤਕ ਉਸ ਦੀ ਮੌਤ ਹੋ ਚੁੱਕੀ ਸੀ।