ਮਹਾਂਵੀਰ ਮਿੱਤਲ
ਜੀਂਦ, 17 ਸਤੰਬਰ
ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ ਦਫ਼ਤਰ ਤਹਿਤ ਇੱਥੇ ਡੀਆਰਡੀਏ ਹਾਲ ਵਿੱਚ ਇੱਕ ਕਰਜ਼ਾ ਕੈਂਪ ਲਗਾਇਆ ਗਿਆ, ਜਿਸ ਵਿੱਚ ਪਾਤਰ ਰੇਹੜੀ/ਫੜ੍ਹੀ ਵਾਲਿਆਂ ਦੇ ਕਰਜ਼ੇ ਲਈ ਪੱਤਰ ਲਏ ਗਏ ਤੇ ਹੋਰ ਰੇਹੜ੍ਹੀ-ਫੜ੍ਹੀ ਵਾਲਿਆਂ ਨੂੰ ਆਵੇਦਨ-ਪੱਤਰ ਦੇਣ ਲਈ ਪ੍ਰੇਰਿਆ। ਕੇਂਦਰ ਸਰਕਾਰ ਵੱਲੋਂ ਤਾਲਾਬੰਦੀ ਤੋਂ ਪ੍ਰਭਾਵਿਤ ਸ਼ਹਿਰੀ ਪੱਥ ਵਿਕ੍ਰੇਤਾਵਾਂ ਲਈ ਰੁਜ਼ਗਾਰ ਅਤੇ ਆਜੀਵਿਕਾ ਪ੍ਰਾਰੰਭ ਕਰਨ ਲਈ ਲਘੂ ਵਿਆਜ ਆਧਾਰਿਤ ਅਨੁਦਾਨ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਜੋਕਿ ਪੀਐੱਮ ਸਟਰੀਟ ਵੈਂਡਰਸ ਆਤਮ ਨਿਰਭਰ ਨਿੱਧੀ-ਪੀ ਐਮ ਸਵਨਿੱਧੀ-ਯੋਜਨਾ ਦੇ ਨਾਮ ਤੋਂ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਜ਼ਿਲ੍ਹੇ ਦੀ ਨਗਰ ਪਾਲਿਕਾਵਾਂ ਤੇ ਨਗਰ ਪਰਿਸ਼ਦ ਦੇ ਪੱਥ ਵਿਕ੍ਰੇਤਾਵਾਂ, ਰੇਹੜ੍ਹੀ, ਫੜ੍ਹੀ ਅਤੇ ਫੇਰੀ ਲਗਾਉਣ ਵਾਲਿਆਂ ਨੂੰ ਲਾਭ ਦਿੱਤਾ ਜਾਵੇਗਾ। ਇਸ ਯੋਜਨਾ ਵਿੱਚ 10 ਹਜ਼ਾਰ ਰੁਪਏ ਤੱਕ ਦਾ ਪ੍ਰਾਂਭਿਕ ਕੰਮ ਕਰਨ ਲਈ ਪੂੰਜੀ ਕਰਜ਼ਾ ਲੈਣ ਦੀ ਸਹੂਲਤ ਦਿੱਤੀ ਗਈ ਹੈ, ਜਿਸ ਵਿੱਚ ਕਰਜ਼ਾ ਵਾਪਸ ਕਰਨ ਲਈ ਇੱਕ ਸਾਲ ਵਿੱਚ ਪ੍ਰਤੀ ਮਾਸਿਕ ਕਿਸ਼ਤ ਬਣਾਈ ਗਈ ਹੈ। ਕਰਜ਼ੇ ਉੱਤੇ ਕਿਸੇ ਗਾਰੰਟੀ ਦੀ ਲੋੜ ਨਹੀਂ ਅਤੇ ਸਮੇਂ ਤੋਂ ਪਹਿਲਾਂ ਜਾਂ ਇੱਕ ਦਿਨ ਪਹਿਲਾਂ ਕਰਜ਼ਾ ਵਾਪਸ ਕਰਨ ਉੱਤੇ 7 ਫ਼ੀਸਦੀ ਦੀ ਦਰ ਨਾਲ ਵਿਆਜ ਸਬਸਿਡੀ ਅਤੇ ਇਸ ਤੋਂ ਇਲਾਵਾ ਪਹਿਲੇ ਕਰਜ਼ੇ ਦੀ ਸਮੇਂ ਉੱਤੇ ਵਾਪਸੀ ਕਰਨ ਉੱਤੇ ਅਧਿਕ ਕਰਜ਼ੇ ਦੀ ਉਪਲੱਭਤਾ ਰਹੇਗੀ।