ਪੱਤਰ ਪ੍ਰੇਰਕ
ਯਮੁਨਾਨਗਰ, 22 ਦਸੰਬਰ
ਤੇਜਲੀ ਪਿੰਡ ਦੇ ਕਿਸਾਨਾਂਅਤੇ ਮਜ਼ਦੂਰਾਂ ਦੀ ਇੱਕ ਮੀਟਿੰਗ ਸੇਵਾਮੁਕਤ ਐੱਸਡੀਓ ਜਸਮੇਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਉਨ੍ਹਾਂ ਫ਼ੈਸਲਾ ਕੀਤਾ ਕਿ ਕਿਸਾਨ ਮਜ਼ਦੂਰ ਅਖਿਲ ਭਾਰਤੀ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਅਨਾਜ ਮੰਡੀ ਦੇ ਗੇਟ ’ਤੇ 23 ਦਸੰਬਰ ਨੂੰ ਇੱਕ ਦਿਨ ਦੀ ਭੁੱਖ ਹੜਤਾਲ ਕਰਨਗੇ ਅਤੇ 25 ਤੋਂ 27 ਦਸੰਬਰ ਨੂੰ ਹਰਿਆਣਾ ਟੌਲ ਫਰੀ ਕਰਨਗੇ। ਸਭਾ ਵਿੱਚ ਵਿਚਾਰ ਪ੍ਰਗਟ ਕਰਦਿਆਂ ਕਿਸਾਨ ਆਗੂ ਜੀਤ ਸਿੰਘ ਅਤੇ ਜਰਨੈਲ ਸਿੰਘ ਸਾਂਗਵਾਨ, ਵਿਕਰਮ ਸਿੰਘ, ਰਣਬੀਰ ਸਿੰਘ, ਮਾਤਾ ਰਾਮ, ਰਾਜਪਾਲ, ਜੈਚੰਦ ਅਤੇ ਦੀਪਕ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੇ ਗਲੇ ਦਾ ਫੰਦਾ ਹਨ ਅਤੇ ਇਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ 27 ਦਸੰਬਰ ਨੂੰ ਪ੍ਰਧਾਨ ਮੰਤਰੀ ‘ਮਨ ਕੀ ਬਾਤ’ ਕਰਨਗੇ ਤਾਂ ਪਿੰਡ ਵਾਸੀ ਥਾਲੀਆਂ ਵਜਾ ਕੇ ਤਾਲੀਆਂ ਅਤੇ ਥਾਲੀਆਂ ਵਜਾ ਕੇ ਇਸ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮੰਤਰੀ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਉਨ੍ਹਾਂ ਵਿਚਾਲੇ ਭਰਮ-ਭੁਲੇਖੇ ਪੈਦਾ ਕਰ ਰਹੇ ਹਨ।