ਪੱਤਰ ਪ੍ਰੇਰਕ
ਟੋਹਾਣਾ, 20 ਅਗਸਤ
ਦਿੱਲੀ ਤੋਂ ਫ਼ਿਰੋਜ਼ਪੁਰ ਵਾਇਆ ਜਾਖਲ ਤੇ ਦਿੱਲੀ ਤੋਂ ਲੁਧਿਆਣਾ ਵਾਇਆ ਜਾਖਲ ਕਰੋਨਾ ਕਾਰਨ ਤੋਂ ਬੰਦ ਪਈਆਂ ਗੱਡੀਆਂ 25 ਅਗਸਤ ਤੋਂ ਚਾਲੂ ਕਰਨ ਲਈ ਰੇਲਵੇ ਸਟੇਸ਼ਨ ਟੋਹਾਣਾ ਤੇ ਆਮਲੋਕਾਂ ਦੀ ਜਾਣਕਾਰੀ ਲਈ ਸੂਚਨਾ ਲਾਈ ਗਈ ਹੈ। ਰੇਲਵੇ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਜਾਣਕਾਰੀ ਟੋਹਾਣਾ-ਜਾਖਲ ਸਟੇਸ਼ਨ ਮਾਸਟਰਾਂ ਨੇ ਸਾਂਝੀ ਕਰਦੇ ਹੋਏ ਦੱਸਿਆ ਕਿ ਫ਼ਿਰੋਜ਼ਪੁਰ ਤੋਂ ਦਿੱਲੀ ਵਿਚਕਾਰ ਚੱਲਣ ਵਾਲੀ ਪੈਸੰਜਰ ਟਰੇਨ ਨੂੰ ਨਵਾਂ ਨੰਬਰ 20409 ਤੇ 20410 ਦੇ ਕੇ ਦਿੱਲੀ ਤੋਂ ਬਠਿੰਡਾ ਵਿਚਕਾਰ ਸੁਪਰ ਫਾਰਟ ਦਾ ਰੂਪ ਦਿੱਤਾ ਗਿਆ ਹੈ। ਹਫ਼ਤੇ ਵਿੱਚ ਪੰਜ ਦਿਨ ਚੱਲਣ ਵਾਲੀ ਸਰਬੱਤ ਦਾ ਭਲਾ ਟਰੇਨ ਨੰਬਰ 22479 ਮੰਗਲ, ਬੁੱਘ, ਵੀਰਵਰ ਦਿੱਲੀੋ ਤੋਂ ਚਲਕੇ ਜਾਖਲ ਧੁਰੀ ਲੁਧਿਆਣਾ ਤੋ ਲੋਹੀਆਂ ਖਾਸ 2.50 ਤੇ ਪੁੱਜੇਗੀ। ਉੱਥੋਂ 5.35 ਤੇ ਇਸੇ ਰੁਟ ਤੋਂ ਹੁੰਦੇ ਹੋਏ ਵਾਪਸ ਕਰੇਗੀ।
ਸੋਮਵਾਰ ਤੇ ਸ਼ੁੱਕਰਵਾਰ ਵਾਲੇ ਦਿਨ ਸਰਬੱਤ ਦਾ ਭਲਾ ਟਰੇਨ ਜਾਖਲ-ਧੂੁਰੀ, ਲੁਧਿਆਣਾ ਤੋਂ ਮੋਗਾ ਪੁੱਜੇਗੀ ਤੇ ਇਸੇ ਰੂਟ ’ਤੇ ਵਾਪਸੀ ਕਰ ਕੇ ਰਾਤ 23.35 ਤੇ ਨਵੀਂ ਦਿੱਲੀ ਪਹੁੰਚ ਜਾਇਆ ਕਰੇਗੀ। 25 ਅਗਸਤ ਤੋਂ ਰੇਲਵੇ ਬਹਾਲ ਕਰਨ ਦਾ ਵਪਾਰ ਮੰਡਲ ਟੋਹਾਣਾ, ਸਬਜ਼ੀ ਮੰਡੀ ਐਸੋਸੀਏਸ਼ਨ ਤੋਂ ਇਲਾਵਾ ਟੋਹਾਣਾ ਦੇ ਜਾਖਲ ਦੇ ਡੇਲੀ ਪੈਸੰਜਰਾਂ ਨੇ ਸੁਆਗਤ ਕੀਤਾ ਹੈ। ਇਸ ਸਹੂਲਤ ਦੇ ਸ਼ੂਰੂ ਹੋਣ ਨਾਲ ਹਰ ਰੋਜ਼ ਅਉਣ-ਜਾਣ ਵਾਲੇ ਮੁਸਾਫ਼ਰਾਂ ਨੂੰ ਵੱਡੀ ਰਾਹਤ ਮਿਲੇਗੀ।