ਕਾਲਾਂਵਾਲੀ: ਇੱਥੋਂ ਦੇ ਵਾਰਡ ਨੰਬਰ ਤਿੰਨ ਵਿੱਚ ਬੀਤੀ 19 ਜਨਵਰੀ ਨੂੰ ਹੋਈ ਡਕੈਤੀ ਦੀ ਵਾਰਦਾਤ ਦੌਰਾਨ ਪੀੜਤ ਪਰਿਵਾਰ ਦੇ ਬਚਾਅ ਲਈ ਆਏ ਗੁਆਂਢੀ ਨੌਜਵਾਨ ਅੰਕੁਰ ਪ੍ਰਜਾਪਤੀ ਲੁਟੇਰਿਆਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਪਰ ਹਾਲੇ ਤੱਕ ਪੁਲੀਸ ਵੱਲੋਂ ਕਾਤਲਾਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ’ਤੇ ਪਰਿਵਾਰ ਵਾਲਿਆਂ ਨੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਪੁਲੀਸ ਥਾਣੇ ਦੇ ਸਾਹਮਣੇ ਅਣਮਿਥੇ ਸਮੇਂ ਲਈ ਹਵਨ ਯੱਗ ਸ਼ੁਰੂ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਪਰ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਯਕੀਨ ਦਿਵਾਏ ਜਾਣ ’ਤੇ ਇਹ ਹਵਨ ਯੱਗ ਸਮਾਪਤ ਕਰ ਦਿੱਤਾ ਗਿਆ।
-ਪੱਤਰ ਪ੍ਰੇਰਕ