ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 22 ਜੂਨ
ਕਾਂਗਰਸੀਆਂ ਨੇ ਕੁਲ ਹਿੰਦ ਕਾਂਗਰਸ ਕਮੇਟੀ (ਏਆਈਸੀਸੀ) ਦੇ ਸਕੱਤਰ ਚੇਤਨ ਚੌਹਾਨ ਦੀ ਅਗਵਾਈ ਹੇਠ ਨੀਟ, ਯੂਜੀਸੀ ਨੈੱਟ ਅਤੇ ਆਈਟੀਈਪੀ ਪ੍ਰੀਖਿਆਵਾਂ ਵਿਚ ਹੋਈਆਂ ਬੇਨਿਯਮੀਆਂ ਖ਼ਿਲਾਫ਼ ਭਾਜਪਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਸ਼ਹਿਰ ਦੇ ਸੈਕਟਰ-10 ਗੁਰਦੁਆਰਾ ਚੌਕ ਤੋਂ ਪੈਦਲ ਮਾਰਚ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਪਹੁੰਚ ਕੇ ਪੁਲੀਸ ਦੀ ਮੌਜੂਦਗੀ ਵਿਚ ਦਫ਼ਤਰ ਦਾ ਘਿਰਾਓ ਕੀਤਾ ਤੇ ਮੁੱਖ ਗੇਟ ਨੂੰ ਤਾਲਾ ਜੜ ਦਿੱਤਾ। ਇਸ ਦੌਰਾਨ ਕਾਂਗਰਸੀਆਂ ਨੇ ਪੇਪਰ ਲੀਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੌਜਵਾਨਾਂ ਦਾ ਭਵਿੱਖ ਖਰਾਬ ਕਰਨ ਲਈ ਜ਼ਿੰਮੇਵਾਰ ਦੱਸਿਆ। ਚੇਤਨ ਚੌਹਾਨ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਵੀ ਭਾਜਪਾ ਸਰਕਾਰ ਹੈ, ਉੱਥੇ ਪੇਪਰ ਲੀਕ ਹੋ ਰਹੇ ਹਨ। ਇਸ ਮੌਕੇ ਯੁਵਾ ਕਾਂਗਰਸ ਸਕੱਤਰ ਮੁਕੇਸ਼ ਸ਼ਰਮਾ, ਕਾਂਗਰਸ ਸੇਵਾ ਦਲ ਦੇ ਹਲਕਾ ਪ੍ਰਧਾਨ ਰਵਿੰਦਰ ਪਰਜਾਪਤ, ਬੰਟੀ ਧੀਮਾਨ ਆਦਿ ਨੇ ਵੀ ਸੰਬੋਧਨ ਕੀਤਾ।