ਪ੍ਰਭੂ ਦਿਆਲ
ਸਿਰਸਾ, 5 ਸਤੰਬਰ
ਪੱਤਰਕਾਰ ਗੌਰੀ ਲੰਕੇਸ਼ ਦੀ ਬਰਸੀ ਮੌਕੇ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿੱਚ ਹਰਿਆਣਾ ਗਿਆਨ-ਵਿਗਿਆਨ ਸਮਿਤੀ, ਜਨਵਾਦੀ ਮਹਿਲਾ ਸਮਿਤੀ, ਭਾਰਤ ਨੌਜਵਾਨ ਸਭਾ, ਸੀਪੀਆਈ, ਸੀਪੀਐੱਮ, ਇੰਡੀਅਨ ਲਾਇਰਜ ਐਸੋਸੋਸੀਏਸ਼ਨ, ਸੀਟੂ ਤੇ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਨੇ ਸ਼ਿਕਰਤ ਕੀਤੀ। ਜਥੇਬੰਦੀਆਂ ਨਾਲ ਜੁੜੇ ਆਗੂ ਤੇ ਕਾਰਕੁਨ ਅੱਜ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਇਕੱਠੇ ਹੋਏ, ਜਿਥੋਂ ਉਹ ਪ੍ਰਦਰਸ਼ਨ ਕਰਦੇ ਹੋਏ ਬੱਸ ਅੱਡੇ ਪਹੁੰਚੇ। ਇਸ ਦੌਰਾਨ ਸਾਹਿਤਕਾਰ ਤੇ ਖੱਬੇ ਪੱਖੀ ਚਿੰਤਕ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਮੌਜੂਦਾ ਸਰਕਾਰ ਨਿੱਜੀਕਾਰਨ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਸ ਮੌਕੇ ਐਡਵੋਕੇਟ ਸੁਰੇਸ਼ ਮਹਿਤਾ, ਜਨਵਾਦੀ ਮਹਿਲਾ ਸਮਿਤੀ ਦੀ ਜ਼ਿਲ੍ਹਾ ਪ੍ਰਧਾਨ ਬਲਬੀਰ ਕੌਰ ਗਾਂਧੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ’ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਕਾਰਕੁਨ ਮੌਜੂਦ ਸਨ।