ਪੱਤਰ ਪ੍ਰੇਰਕ
ਸ਼ਾਹਾਬਾਦ ਮਾਰਕੰਡਾ, 12 ਨਵੰਬਰ
ਜ਼ਿਲ੍ਹਾ ਸਿਵਲ ਸਰਜਨ ਡਾ. ਸੁਖਬੀਰ ਸਿੰਘ ਨੇ ਦੱਸਿਆ ਕਿ ਡੇਂਗੂ ਦੇ ਮਰੀਜ਼ਾਂ ਲਈ ਵਿਭਾਗ ਨੇ ਲੋਕ ਨਾਇਕ ਜੈ ਪ੍ਰਕਾਸ਼ ਨਾਗਰਿਕ ਹਸਪਤਾਲ ਦੇ ਨਾਲ ਨਾਲ ਸਾਰੇ ਸਰਕਾਰੀ ਹਸਪਤਾਲਾਂ ਵਿਚ ਆਈਸੋਲੇਸ਼ਨ ਵਾਰਡ ਬਣਾਏ ਹਨ। ਉਨ੍ਹਾਂ ਦੱਸਿਆ ਕਿ ਥਾਨੇਸਰ, ਲਾਡਵਾ, ਸ਼ਾਹਬਾਦ ਤੇ ਪਿਹੋਵਾ ਵਿਚ 25 ਸਿਹਤ ਟੀਮਾਂ ਵੱਲੋਂ ਹੁਣ ਤਕ ਡੇਂਗੂ ਦੇ 2407 ਨਮੂਨੇ ਲਏ ਗਏ ਹਨ।
ਅੱਜ ਟੀਮਾਂ ਨੇ 83 ਹੋਰ ਨਮੂਨੇ ਲਏ। ਇਨ੍ਹਾਂ ਵਿੱਚੋਂ ਚਾਰ ਕੇਸ ਐਕਟਿਵ ਮਿਲੇ ਹਨ । ਹੁਣ ਤਕ 222 ਕੇਸ ਐਕਟਿਵ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਘਰਾਂ ਕੋਲ ਪਾਣੀ ਖੜ੍ਹਾ ਹੈ ਤਾਂ ਉਸ ਵਿੱਚ ਚਿਕਨਾਈ ਯੁਕਤ ਪਦਾਰਥ ਕਾਲਾ ਤੇਲ ਪਾ ਦਿਉ ਜਿਸ ਨਾਲ ਮੱਛਰ ਪੈਦਾ ਨਹੀਂ ਹੋਵੇਗਾ। ਉਨ੍ਹਾਂ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣ ਦੀ ਅਪੀਲ ਕੀਤੀ।