ਪੱਤਰ ਪ੍ਰੇਰਕ
ਜੀਂਦ, 7 ਅਕਤੂਬਰ
ਜੀਂਦ-ਸੋਨੀਪਤ ਗ੍ਰੀਨ ਫੀਲਡਨੈਸ਼ਨਲ ਹਾਈਵੇ ਨੰਬਰ 152-ਏ ਉੱਤੇ ਰਾਸਤੇ ਨੂੰ ਪਿੰਡ ਚਾਬਰੀ ਤੋਂ ਐਂਟਰੀ ਅਤੇ ਐਗਜ਼ਿਟ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਚਾਬਰੀ ਵਿੱਚ ਪਿਛਲੇ ਮਹੀਨੇ ਤੋਂ ਚੱਲ ਰਿਹਾ ਧਰਨਾ ਅਤੇ ਹੜਤਾਲ ਅੱਜ ਵੀ ਜਾਰੀ ਰਹੀ ਅਤੇ ਧਰਨੇ ਉੱਤੇ ਕਈ ਮਹਿਲਾਵਾਂ ਹੜਤਾਲ ਉੱਤੇ ਬੈਠੀਆਂ। ਧਰਨੇ ਉੱਤੇ ਬੈਠੇ ਲੋਕਾਂ ਨੇ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਧਰਨੇ ਉੱਤੇ ਪਿੰਡ ਚਾਬਰੀ ਦੀ ਭਤੇਰੀ ਦੇਵੀ, ਓਮੀ, ਸਵਿਤਰੀ ਦੇਵੀ, ਸੁਮਨ, ਕੇਲਾ ਆਦਿ ਮਹਿਲਾਵਾਂ ਹੜਤਾਲ ਉੱਤੇ ਬੈਠੀਆਂ ਜਦੋਂ ਕਿ ਧਰਨੇ ਦੀ ਪ੍ਰਧਾਨਗੀ ਸੁਮਨ ਚਾਬਰੀ ਨੇ ਕੀਤੀ। ਮੁੱਖ ਬੁਲਾਰੇ ਦੇ ਰੂਪ ਵਿੱਚ ਕਪੂਰ ਸਿੰਘ ਆਰੀਆ, ਸੂਰਤ ਸਿੰਘ ਢਿੱਲੋਂ, ਰਾਮ ਮਿਹਰ ਚਾਬਰੀ, ਸਰੀਤਾ ਭਿੜਤਾਨਾ ਅਤੇ ਰੇਖਾ ਭਿੜਤਾਨਾ ਆਦਿ ਬੁਲਾਰਿਆਂ ਨੇ ਸੰਬੋਧਿਤ ਕੀਤਾ। ਇਨ੍ਹਾਂ ਤੋਂ ਇਲਾਵਾ ਕੰਡੇਲਾ ਖਾਪ ਦੇ ਪ੍ਰਧਾਨ ਓਮ ਪ੍ਰਕਾਸ਼ ਕੰਡੇਲਾ, ਮਾਜਰਾ ਖਾਪ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੰਧੂ, ਗੀਤਾ ਅਹਿਲਾਵਤ, ਕਵਿਤਾ ਖਰਕਰਾਮਜੀ ਆਦਿ ਹਾਜ਼ਰ ਸਨ।