ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਅਕਤੂਬਰ
ਆਰੀਆ ਕੰਨਿਆ ਕਾਲਜ ਵਿੱਚ ਅੱਜ ਕੁਇਜ਼ ਕਰਵਾਇਆ ਗਿਆ। ਇਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕੀਤਾ। ਕੁਇਜ਼ ਮਾਸਟਰ ਦੀ ਭੂਮਿਕਾ ਆਰਥ ਸ਼ਾਸਤਰ ਵਿਭਾਗ ਦੀ ਮੁਖੀ ਰਾਧਿਕਾ ਗੁਪਤਾ ਨੇ ਨਿਭਾਈ। ਮੁਕਾਬਲੇ ਵਿਚ ਦੀਕਸ਼ਾ ਬੀਏ, ਸਾਹਿਬਾ ਬੀਏ ਤੇ ਅਮਨਦੀਪ ਨੇ ਪਹਿਲਾ, ਦੀਕਸ਼ਾ ਬੀਏ, ਪਲਕਪ੍ਰੀਤ ਬੀਏ, ਮਾਨਸੀ ਬੀਏ ਨੇ ਦੂਜਾ ਜਦਕਿ ਸੁਨੈਨਾ ਬੀਏ, ਮੀਨੂੰ ਬੀਏ ਤੇ ਨਿਸ਼ਾ ਬੀਏ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ 15 ਵਿਦਿਆਰਥਣਾਂ ਨੇ ਹਿੱਸਾ ਲਿਆ। ਜੇਤੂ ਵਿਦਿਆਰਥਣਾਂ ਦਾ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਸਨਮਾਨ ਕੀਤਾ। ਇਸ ਮੌਕੇ ਡਾ. ਪ੍ਰਿਯੰਕਾ ਸਿੰਘ, ਨਮਰਤਾ ਸ਼ਰਮਾ ਤੇ ਸ਼ਿਵਾਨੀ ਸ਼ਰਮਾ ਮੌਜੂਦ ਸਨ।