ਸ਼ਾਹਬਾਦ ਮਾਰਕੰਡਾ: ਆਰੀਆ ਕੰਨਿਆ ਕਾਲਜ ਵਿੱਚ ਸਾਈਬਰ ਕ੍ਰਾਈਮ ਜਾਗਰੂਕਤਾ ਵਿਸ਼ੇ ’ਤੇ ਗੋਸ਼ਟੀ ਕਰਵਾਈ ਗਈ। ਇਸ ਵਿਚ ਥਾਣਾ ਇੰਚਰਾਜ ਸ਼ਾਹਬਾਦ ਦੇਵੇਂਦਰ ਕੁਮਾਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥਣਾਂ ਨੂੰ ਸਾਈਬਰ ਕ੍ਰਾਈਮ ਬਾਰੇ ਜਾਣੂੰ ਕਰਵਾਇਆ। ਕਾਲਜ ਪ੍ਰਿੰਸੀਪਲ ਸੁਨੀਤਾ ਪਾਹਵਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੇਵੇਂਦਰ ਕੁਮਾਰ ਨੇ ਵਿਦਿਆਰਥੀ ਜੀਵਨ ਵਿਚ ਨੈਤਿਕ ਕਦਰਾਂ ਕੀਮਤਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੜ੍ਹਾਈ ਦੌਰਾਨ ਕਿਸੇ ਵੀ ਤਰ੍ਹਾਂ ਦੇ ਸਾਈਬਰ ਕ੍ਰਾਈਮ ਵਿੱਚ ਲਿਪਤ ਹੋਣ ’ਤੇ ਇਸ ਦੀ ਪੀੜਾ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਟਰਨੈਟ ਨਾਲ ਕਿਸੇ ਤਰ੍ਹਾਂ ਦੀ ਵੀ ਜੁੜੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ। ਇਸ ਮੌਕੇ ਧਰਮ ਪਾਲ, ਪੁਲਿਸ ਚੌਂਕੀ ਇੰਚਾਰਜ , ਕਾਲਜ ਸਟਾਫ ਤੇ ਵਿਦਿਆਰਥੀ ਮੌਜੂਦ ਸਨ। ਇਸੇ ਤਰ੍ਹਾ ਮਾਰਕੰਡਾ ਨੈਸ਼ਨਲ ਕਾਲਜ ਵਿਚ ਵੀ ਵਿਦਿਆਰਥੀਆਂ ਨੂੰ ਸਾਈਬਰ ਕਰਾਇਮ ਬਾਰੇ ਜਾਗਰੂਕ ਕੀਤਾ। -ਪੱਤਰ ਪ੍ਰੇਰਕ