ਪੱਤਰ ਪ੍ਰੇਰਕ
ਨਰਾਇਣਗੜ੍ਹ, 21 ਮਈ
ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸੂਚਨਾ ਕਮਿਸ਼ਨਰ ਹਰਿਆਣਾ ਅਸ਼ੋਕ ਮਹਿਤਾ ਦੀ ਅਗਵਾਈ ਹੇਠ ਵਰਕਰਾਂ ਨੇ ਨਰਾਇਣਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਮਾਸਕ,ਸੈਨੀਟਾਈਜ਼ਰ ਆਦਿ ਰਾਹਤ ਸਮੱਗਰੀ ਵੰਡੀ। ਮਹਿਤਾ ਨੇ ਦੱਸਿਆ ਕਿ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸੱਦੇ ’ਤੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਦੇ ਦਿਸ਼ਾ ਨਿਰਦੇਸ਼ ’ਤੇ ਇਹ ਰਾਹਤ ਸਮੱਗਰੀ ਵੰਡੀ ਗਈ ਹੈ। ਉਨ੍ਹਾਂ ਕਿਹਾ ਕਿ ਚਾਲੀ ਸਾਲ ਦੀ ਉਮਰ ਵਿੱਚ ਪ੍ਰਧਾਨ ਮੰਤਰੀ ਬਣਨ ਵਾਲੇ ਰਾਜੀਵ ਗਾਂਧੀ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਸਨ ਜਿਹੜੇ ਸੁਭਾਅ ਦੇ ਗੰਭੀਰ ਪ੍ਰੰਤੂ ਆਧੁਨਿਕ ਸੋਚ ’ਤੇ ਫੈਸਲਾ ਲੈਣ ਦੀ ਤਾਕਤ ਰੱਖਦਿਆਂ ਦੇਸ਼ ਦਾ ਹਰ ਪੱਖੋਂ ਵਿਕਾਸ ਚਾਹੁੰਦੇ ਸਨ। ਉਨ੍ਹਾਂ ਲੋਕਾਂ ਨੂੰ ਕਰੋਨਾ ਦੀ ਗਾਈਡ ਲਾਈਨ ਦਾ ਪਾਲਣ ਕਰਨ ਅਤੇ ਦੋ ਗਜ਼ ਦੀ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਓਮ ਪ੍ਰਕਾਸ਼ ਪਾਲ, ਬਰਖਾ ਰਾਮ ਧੀਮਾਨ, ਭਾਗ ਸਿੰਘ, ਅੰਕੁਰ ਮਹਿਤਾ, ਗੌਰਵ ਰਾਜ, ਗੁਰਜੰਟ ਸਿੰਘ, ਵਿਨੀਤ ਨਾਰਾ ਹਾਜ਼ਰ ਸਨ।