ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 16 ਜੂਨ
ਇੱਥੋਂ ਦੀ ਐੱਸਡੀਐੱਮ ਅਦਿੱਤੀ ਨੇ ਨਗਰਪਾਲਿਕਾ ਦਫ਼ਤਰ ਦਾ ਦੌਰਾ ਕੀਤਾ ਅਤੇ ਸਫਾਈ ਕਰਮਚਾਰੀਆਂ ਨੂੰ ਸਾਬਣ ਤੇ ਤੇਲ ਦੀਆਂ ਕਿੱਟਾਂ ਵੰਡੀਆਂ। ਇਸ ਤੋਂ ਇਲਾਵਾ ਸ਼ਹਿਰ ਦੇ ਹਰ ਵਾਰਡ ਵਿੱਚ ਪਸ਼ੂ ਤੇ ਪੰਛੀਆਂ ਲਈ ਪਾਣੀ ਪੀਣ ਖਾਤਰ ਮਿੱਟੀ ਦੇ ਹੋਦ ਰਖਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਇਸ ਸਬੰਧੀ ਸਫਾਈ ਕਰਮਚਾਰੀਆਂ ਦੀ ਡਿਊਟੀ ਲਗਾਈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਮਾਰੀ ਵਿੱਚ ਪ੍ਰਸ਼ਾਸਨ ਨੂੰ ਆਪਣਾ ਸਹਿਯੋਗ ਦੇਣ। ਇਸ ਮੌਕੇ ਨਗਰਪਾਲਿਕਾ ਵਿਭਾਗ ਦੇ ਸਕੱਤਰ ਗੁਲਸ਼ਨ ਕੁਮਾਰ,ਰੋਹਿਤ ਵਾਲੀਆ,ਨਗਰਪਾਲਿਕਾ ਚੇਅਰਮੈਨ ਸਰਵਨ ਕੁਮਾਰ, ਰਾਜੂ ਮੱਕੜ ਹਾਜ਼ਰ ਸਨ।