ਪੱਤਰ ਪ੍ਰੇਰਕ
ਕੁਰੂਕਸ਼ੇਤਰ, 9 ਨਵੰਬਰ
ਮੀਡੀਆ ਵੈੱਲਫੇਅਰ ਕਲੱਬ ਵੱਲੋਂ ਇੱਥੇ ਮਲਟੀ ਆਰਟ ਕਲਚਰਲ ਸੈਂਟਰ ਵਿੱਚ ਦੀਵਾਲੀ ਸਬੰਧੀ ਮਿਲਣੀ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਅਤੇ ਸਾਬਕਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਥਾਨੇਸਰ ਬਲਾਕ ਕਮੇਟੀ ਦੇ ਚੇਅਰਮੈਨ ਦੇਵੀ ਦਿਆਲ ਸ਼ਰਮਾ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਸੈਣੀ, ਸਾਬਕਾ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜ਼ਾਪੁਰ, ਜਨਰਲ ਮੰਤਰੀ ਸੁਸ਼ੀਲ ਰਾਣਾ, ਮੀਡੀਆ ਵੈੱਲਫੇਅਰ ਕਲੱਬ ਦੇ ਪ੍ਰਧਾਨ ਬਾਬੂ ਰਾਮ ਤੁਸ਼ਾਰ ਵੀ ਮੌਜੂਦ ਸਨ। ਕਲੱਬ ਵੱਲੋਂ ਪ੍ਰਧਾਨ ਬਾਬੂਰਾਮ ਤੁਸ਼ਾਰ, ਸਰਪ੍ਰਸਤ ਜੈਨਾਰਾਇਣ ਸ਼ਰਮਾ ਤੇ ਵਿਨੋਦ ਮਹੇਲਾ, ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਦੁੱਗਲ, ਅਸ਼ੋਕ ਯਾਦਵ ਅਤੇ ਰਾਜੇਸ਼ ਸ਼ਰਮਾ, ਜਨਰਲ ਸਕੱਤਰ ਦੇਵੀ ਲਾਲ ਬਾਰਨਾ, ਖਜ਼ਾਨਚੀ ਸਤੀਸ਼ ਸ਼ਰਮਾ, ਦੀਪਕ ਵਸ਼ਿਸ਼ਟ ਅਤੇ ਸਕੱਤਰ ਜਰਨੈਲ ਰੰਗਾ ਨੇ ਮੁੱਖ ਮਹਿਮਾਨ ਨੂੰ ਯਾਦਗਾਰ ਚਿੰਨ੍ਹ ਭੇਟ ਕੀਤੇ। ਸ੍ਰੀ ਬੇਦੀ ਨੇ ਭਰੋਸਾ ਦਿਵਾਇਆ ਕਿ ਉਹ ਮੁੱਖ ਮੰਤਰੀ ਨੂੰ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਜਾਣੂ ਕਰਵਾਉਣਗੇ।