ਪੱਤਰ ਪ੍ਰੇਰਕ
ਯਮੁਨਾਨਗਰ, 29 ਮਈ
ਇੱਥੋਂ ਦੀ ਸਰੋਜਨੀ ਕਲੋਨੀ ਵਿੱਚ ਇੱਕ ਡਾਕਟਰ ਦੀ ਸੈਨੇਟਾਈਜ਼ਰ ਨਾਲ ਲੱਗੀ ਅੱਗ ਵਿੱਚ ਝੁਲਸਣ ਕਾਰਨ ਮੌਤ ਹੋ ਗਈ। ਸਰੋਜਨੀ ਕਲੋਨੀ ਵਾਸੀ ਅੱਖਾਂ ਦੇ ਮਾਹਿਰ ਡਾਕਟਰ ਆਰਕੇ ਦੁਆ ਦੇ ਬੇਟੇ ਡਾਕਟਰ ਵਿਨੀਸ਼ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਸੈਨੇਟਾਈਜ਼ਰ ਨੂੰ ਇੱਕ ਬੋਤਲ ਵਿੱਚੋਂ ਦੂਸਰੀ ਸ਼ੀਸ਼ੀ ਵਿੱਚ ਪਾ ਰਿਹਾ ਸੀ ਤੇ ਨਾਲ ਹੀ ਸਿਗਰਟ ਵੀ ਪੀ ਰਿਹਾ ਸੀ। ਸਿਗਰਟ ਦੀ ਚਗਿਆੜੀ ਸੈਨੇਟਾਈਜ਼ਰ ’ਤੇ ਪੈਣ ਨਾਲ ਅੱਗ ਭੜਕ ਗਈ। ਅੱਗ ਦੀ ਲਪੇਟ ਵਿੱਚ ਆਇਆ ਡਾਕਟਰ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਗਾਂਧੀ ਨਗਰ ਪੁਲੀਸ ਦੇ ਥਾਣਾ ਇੰਚਾਰਜ ਜਸਬੀਰ ਸਿੰਘ ਨੇ ਕਿਹਾ ਕਿ ਡਾਕਟਰ ਵਿਨੀਸ਼ ਨੇ ਖ਼ੁਦ ਅਪਣੇ ਬਿਆਨ ਵਿੱਚ ਦੱਸਿਆ ਕਿ ਸਿਰਗਟ ਦੀ ਚਗਿਆੜੀ ਕਾਰਨ ਸੈਨੇਟਾਈਜ਼ਰ ਨੂੰ ਅੱਗ ਲੱਗੀ ਹੈ।