ਨੂਹ (ਹਰਿਆਣਾ): ਇੱਥੇ ਇਕ ਅਦਾਲਤ ਨੇ ਗੈਰ-ਕਾਨੂੰਨੀ ਖਣਨ ਦੀ ਜਾਂਚ ਕਰ ਰਹੇ ਹਰਿਆਣਾ ਪੁਲੀਸ ਦੇ ਡੀਐੱਸਪੀ ਦੀ ਹੱਤਿਆ ਦੇ ਮਾਮਲੇ ’ਚ ਇਕ ਮੁਲਜ਼ਮ ਨੂੰ ਅੱਜ ਜ਼ਮਾਨਤ ਦੇ ਦਿੱਤੀ। ਜਾਬਿਦ ਉਰਫ਼ ਬਿੱਲਾ ਨੇ ਬੀਤੇ ਦਿਨ ਆਪਣੇ ਵਕੀਲ ਤਾਹਿਰ ਹੁਸੈਨ ਰਾਹੀਂ ਚੀਫ਼ ਜੁਡੀਸ਼ਲ ਮੈਜਿਸਟਰੇਟ ਸਤੀਸ਼ ਕੁਮਾਰ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਇਸ ਅਰਜ਼ੀ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਜਾਬਿਦ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। -ਪੀਟੀਆਈ