ਏਲਨਾਬਾਦ: ਨੇੜਲੇ ਪਿੰਡ ਬੁੱਢੀਮਾੜੀ ਵਿੱਚ ਬੀਤੀ ਰਾਤ ਇਕ ਬਜ਼ੁਰਗ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਵੰਤ ਸਿੰਘ 052) ਵਜੋਂ ਹੋਈ ਹੈ। ਉਸ ਦੇ ਤਿੰਨ ਪੁੱਤਰ ਹਨ ਜਿਨ੍ਹਾਂ ਵਿੱਚੋਂਂ ਇਕ ਵਿਆਹਿਆ ਹੋਇਆ ਹੈ ਜਿਸ ਨਾਲ ਬਲਵੰਤ ਸਿੰਘ ਰਹਿੰਦਾ ਸੀ। ਲੜਕਾ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਬਲਵੰਤ ਦੀ ਨੂੰਹ ਅਤੇ ਉਸ ਦੇ ਬੱਚੇ ਸਾਲਾਸਰ ਧਾਮ ਗਏ ਹੋਏ ਸਨ। ਬਲਵੰਤ ਸਿੰਘ ਘਰ ਵਿੱਚ ਇਕੱਲਾ ਸੀ। ਪਰਿਵਾਰਕ ਮੈਂਬਰ ਵਾਪਸ ਆਏ ਤਾਂ ਦੇਖਿਆ ਕਿ ਬਲਵੰਤ ਸਿੰਘ ਦੀ ਘਰ ਵਿੱਚ ਲਾਸ਼ ਪਈ ਸੀ। ਥਾਣਾ ਇੰਚਾਰਜ ਰਾਧੇਸ਼ਿਆਮ ਸ਼ਰਮਾ ਨੇ ਦੱਸਿਆ ਕਿ ਬਲਵੰਤ ਦੀ ਪਤਨੀ ਲਿਛਮਾ ਦੇਵੀ ਦੇ ਬਿਆਨਾਂ ’ਤੇ ਰਾਜਿੰਦਰ ਕੁਮਾਰ ਉਰਫ਼ ਸੋਨੂੰ ਵਾਸੀ ਬੁੱਢੀਮਾੜੀ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। -ਪੱਤਰ ਪ੍ਰੇਰਕ