ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਸਤੰਬਰ
ਸਥਾਨਕ ਮਾਰਕੰਡਾ ਨੈਸ਼ਨਲ ਕਾਲਜ ਵਿਚ ਅੱਜ ਸਾਇੰਸ ਵਿਭਾਗ ਵੱਲੋਂ ਰਾਸ਼ਟਰੀ ਇੰਜਨੀਅਰ ਦਿਵਸ ਮਨਾਇਆ ਗਿਆ। ਇਹ ਦਿਵਸ ਹਰ ਸਾਲ ਭਾਰਤ ਦੇ ਪਹਿਲੇ ਸਿਵਲ ਇੰਜਨੀਅਰ ਐਮ ਵਿਸ਼ਵੇਸ਼ਵਰਾਇਆ ਦੇ ਜਨਮ ਦਿਨ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ। ਇਸ ਮੌਕੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਜਵਾਹਰ ਲਾਲ ਨੇ ਦੱਸਿਆ ਕਿ ਐੱਮ ਵਿਸ਼ਵੇਸ਼ਵਰਿਆ ਜੋ ਭਾਰਤ ਦੇ ਪਹਿਲੇ ਸਿਵਲ ਇੰਜਨੀਅਰ ਸਨ, ਨੇ ਮਦਰਾਸ ਵਿੱਚ ਜ਼ਮੀਨੀ ਸਿੰਜਾਈ ਦੇ ਸਾਧਨਾਂ ਬਾਰੇ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਸੀ, ਇਸ ਨੂੰ ਆਧੁਨਿਕ ਕਰਨਾਟਕ ਦਾ ਪਿਤਾ ਵੀ ਕਿਹਾ ਜਾਂਦਾ ਹੈ ਜਿਸ ਨੇ ਹੜ੍ਹਾਂ ਦੇ ਪਾਣੀ ਨੂੰ ਕੰਟਰੋਲ ਕਰਨ ਲਈ ਬਲਾਕ ਸਿਸਟਮ ਲਗਾ ਕੇ ਹੜ੍ਹ ਦੇ ਪਾਣੀ ਨੂੰ ਕੰਟਰੋਲ ਕੀਤਾ ਸੀ। 1955 ਵਿਚ ਭਾਰਤ ਸਰਕਾਰ ਨੇ ਉਸ ਨੂੰ ਭਾਰਤ ਰਤਨ ਨਾਲ ਸਨਮਾਨ ਨਾਲ ਸਨਮਾਨਿਤ ਕੀਤਾ ਸੀ।