ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਸ਼ਾਹਬਾਦ ਸਹਿਕਾਰੀ ਖੰਡ ਮਿੱਲ ਵਿਚ ਸਾਰੀਆਂ ਸਹੂਲਤਾਂ ਨਾਲ ਲੈਸ 25 ਤੇ 10 ਬਿਸਤਰਿਆਂ ਵਾਲੇ ਦੋ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤੇ ਗਏ ਹਨ। ਮਿੱਲ ਵਿਚ ਕਰੋਨਾ ਮਰੀਜ਼ਾਂ ਦੇ ਰਿਸ਼ਤੇਦਾਰਾਂ ਲਈ 12 ਦਿਨ ਪਹਿਲਾਂ ਮਿੱਲ ਦਾ ਪਿੜਾਈ ਸੀਜ਼ਨ ਖਤਮ ਹੋਣ ਦੇ ਬਾਵਜੂਦ ਅਟਲ ਕਿਸਾਨ ਕੰਟੀਨ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ। ਜਿਥੇ ਹਰ ਵਿਅਕਤੀ ਨੂੰ 10 ਰੁਪਏ ਵਿਚ ਭੋਜਨ ਮਿਲੇਗਾ। ਇਹ ਜਾਣਕਾਰੀ ਮਿੱਲ ਦੇ ਐੱਮਡੀ ਵੀਰੇਂਦਰ ਚੌਧਰੀ ਨੇ ਅੱਜ ਪੱਤਰਕਾਰਾਂ ਨੂੰ ਦਿੱਤੀ। ਮਿੱਲ ਇਸ ਤੋਂ ਪਹਿਲਾਂ ਵੀ 31 ਵਾਰ ਕੌਮੀ ਪੁਰਸਕਾਰ ਜਿੱਤ ਚੁੱਕੀ ਹੈ। ਉਨਾਂ ਕਿਹਾ ਕਿ ਹੁਣ ਮਿੱਲ ਵਿਚ ਕੇਸਰ ਗੁੜ, ਇਲਾਚੀ ਗੁੜ, ਨਾਰੀਅਲ ਗੁੜ, ਹਲਦੀ ਗੁੜ, ਸੌਂਫ ਗੁੜ ਤੇ ਬੱਚਿਆਂ ਲਈ ਸਵਾਦਿਸ਼ਟ ਚਾਕਲੇਟ ਵੀ ਬਣਨ ਲੱਗਣਗੇ। ਇਹ ਉਤਪਾਦਨ ਰੋਗ ਪ੍ਰਤੀਰੋਧਕ ਸਮਰੱਥਾ ਮੁਹੱਈਆ ਕਰਨਗੇ।