ਪੱਤਰ ਪ੍ਰੇਰਕ
ਫਰੀਦਾਬਾਦ, 31 ਜਨਵਰੀ
ਆਈਐੱਮਏ ਫਰੀਦਾਬਾਦ ਨੇ ਹਰਿਆਣਾ ਸਰਕਾਰ ਦੇ ਨਵ-ਨਿਯੁਕਤ ਅਰਬਨ ਲੋਕਲ ਬਾਡੀਜ਼ ਕੈਬਨਿਟ ਮੰਤਰੀ ਡਾ. ਕਮਲ ਗੁਪਤਾ ਦਾ ਸਨਮਾਨ ਕੀਤਾ। ਇਸ ਮੌਕੇ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਡਾ. ਦਿਨੇਸ਼ ਗੁਪਤਾ ਪ੍ਰਧਾਨ ਆਈਐੱਮਏ ਫਰੀਦਾਬਾਦ ਨੇ ਕੀਤੀ। ਆਈਐੱਮਏ ਹਰਿਆਣਾ ਦੇ ਸਾਬਕਾ ਪ੍ਰਧਾਨ ਡਾ. ਨਰੇਸ਼ ਜਿੰਦਲ, ਡਾ. ਅਨਿਲ ਗੋਇਲ, ਡਾ. ਆਰ. ਐੱਨ ਰਸਤੋਗੀ, ਡਾ. ਪ੍ਰਤਾਪ ਕੰਵਰ, ਡਾ. ਅਸ਼ਵਨੀ ਵਧਾਵਨ ਨੇ ਮੁੱਖ ਮਹਿਮਾਨ ਡਾ. ਕਮਲ ਗੁਪਤਾ ਤੇ ਨਰਿੰਦਰ ਗੁਪਤਾ ਦਾ ਸਵਾਗਤ ਕੀਤਾ।
ਇਸ ਮੌਕੇ ਡਾ. ਕਮਲ ਗੁਪਤਾ ਨੇ ਕਿਹਾ ਕਿ ਹਰਿਆਣਾ ਸਰਕਾਰ ਆਪਣੀ ਜਨਹਿੱਤ ਤੇ ਸਿਹਤ ਨਾਲ ਸਬੰਧਤ ਯੋਜਨਾਵਾਂ ਤਹਿਤ ਆਮ ਜਨਤਾ ਨੂੰ ਪੂਰਾ ਲਾਭ ਦੇਣ ਲਈ ਯਤਨ ਕਰ ਰਹੀ ਹੈ। ਇਸ ਦੌਰਾਨ ਡਾ. ਦਿਨੇਸ਼ ਗੁਪਤਾ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਬੰਧੀ ਯੋਜਨਾਵਾਂ ਨੂੰ ਸਫ਼ਲ ਬਣਾਉਣ ਵਿੱਚ ਆਈਐੱਮਏ ਡਾਕਟਰ ਪੂਰਾ ਸਹਿਯੋਗ ਦੇਣਗੇ।