ਚੰਡੀਗੜ੍ਹ, 16 ਜਨਵਰੀ
ਹਰਿਆਣਾ ਕਰਮਚਾਰੀ ਚੋਣ ਆਯੋਗ ਨੇ ਪੰਚਾਇਤ ਸਕੱਤਰਾਂ ਦੀਆਂ 700 ਅਸਾਮੀਆਂ ’ਤੇ ਹੋਈ ਲਿਖਤੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਇਸ ਪ੍ਰੀਖਿਆ ਦੀ ਪ੍ਰਸ਼ਨ ਤੇ ਉਤਰ ਪੱਤਰੀ ਲੀਕ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਹਰਿਆਣਾ ਕਰਮਚਾਰੀ ਚੋਣ ਆਯੋਗ ਨੇ ਪੰਚਾਇਤ ਸਕੱਤਰਾਂ ਦੀ ਲਿਖਤੀ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ।-ਪੀਟੀਆਈ