ਫ਼ਰੀਦਾਬਾਦ (ਹਰਿਆਣਾ), 27 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਔਰਬਿਟਲ ਰੇਲ ਕੋਰੀਡੋਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਅਤੇ ਤਿੰਨ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਦੀ ਕੁੱਲ ਲਾਗਤ ਕਰੀਬ 6,629 ਕਰੋੜ ਰੁਪਏ ਹੈ। ਸ੍ਰੀ ਸ਼ਾਹ ਨੇ ਫ਼ਰੀਦਾਬਾਦ ਦੇ ਸੈਕਟਰ 12 ਸਥਿਤ ਪਰੇਡ ਗਰਾਊਂਡ ਪ੍ਰੋਗਰਾਮ ‘ਚ ਆਨਲਾਈਨ ਮਾਧਿਅਮ ਰਾਹੀਂ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।