ਪੱਤਰ ਪ੍ਰੇਰਕ
ਜੀਂਦ, 21 ਮਈ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਖਟਕੜ ਟੌਲ ਪਲਾਜ਼ੇ ਕੋਲ ਕਿਸਾਨਾਂ ਦਾ ਧਰਨਾ ਜਾਰੀ ਹੈ। ਧਰਨੇ ਦੀ ਅਗਵਾਈ ਭਾਰਤੀ ਦੇਵੀ ਖਟਕੜ ਨੇ ਕੀਤੀ। ਭੁੱਖ ਹੜਤਾਲ ਉੱਤੇ ਰਤਨੀ, ਸਾਵਿਤਰੀ, ਮਾਇਆ, ਕਾਂਤਾ ਅਤੇ ਗੁੱਡੀ ਖਟਕੜ ਬੈਠੀਆਂ। ਇਸ ਮੌਕੇ ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਆਜ਼ਾਦ ਸਿੰਘ ਪਾਲਵਾਂ ਨੇ ਕਿਹਾ ਕਿ ਹਿਸਾਰ ਪੁਲੀਸ ਨੇ ਕਿਸਾਨਾਂ ਖ਼ਿਲਾਫ ਜਿਹੜੇ ਕੇਸ ਦਰਜ ਕੀਤੇ ਹਨ, ਜੇ ਉਹ ਰੱਦ ਨਹੀਂ ਕੀਤੇ ਗਏ ਤਾਂ 24 ਮਈ ਨੂੰ ਹਿਸਾਰ ਦੇ ਆਈਜੀ ਦਫ਼ਤਰ ਦਾ ਕਿਸਾਨ ਅਤੇ ਮਜ਼ਦੂਰਾਂ ਵੱਲੋਂ ਘਿਰਾਓ ਕੀਤਾ ਜਾਵੇਗਾ। ਇਸ ਵਿੱਚ ਉਚਾਨਾ ਤੋਂ ਹਰ ਘਰ ਵਿੱਚੋਂ ਇੱਕ ਵਾਹਨ ਜਾਵੇਗਾ। ਹਿਸਾਰ ਦੇ ਮਾਮਲੇ ਵਿੱਚ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦਾ ਕੇਸ ਦਰਜ ਨਾ ਕਰਨ ਦੀ ਗੱਲ ਕਹੀ ਸੀ, ਪਰ ਫਿਰ ਵੀ ਕਿਸਾਨਾਂ ਨੇ ਕੇਸ ਦਰਜ ਕਰ ਲਏ। ਉਨ੍ਹਾਂ ਕਿਹਾ ਕਿ ਕਿਸਾਨ ਹਮੇਸ਼ਾ ਪ੍ਰਸਾਸ਼ਨ ਦੀ ਗੱਲ ਉੱਤੇ ਭਰੋਸਾ ਕਰਦੇ ਆ ਰਹੇ ਹਨ ਪਰ ਪ੍ਰਸਾਸ਼ਨ ਨੇ ਭਰੋਸਾ ਤੋੜਿਆ ਹੈ। ਇਸ ਮੌਕੇ ਖੇੜਾ ਖਾਪ ਦੇ ਪ੍ਰਧਾਨ ਸਤਿਵੀਰ ਪਹਿਲਵਾਨ, ਵਿਜਿੰਦਰ ਸਿੰਧੂ, ਕੈਪਟਨ ਰਣਧੀਰ ਸਿੰਘ, ਲੀਲੂ ਬਡਨਪੁਰ, ਕਿਤਾਬਾ ਦਨੌਦਾ, ਮੇਵਾ ਕਰਸਿੰਧੂ, ਧਰਮਵੀਰ ਸੂਦਕੈਨ, ਅਮਰਜੀਤ, ਅਨੀਸ਼, ਕਵਿਤਾ, ਸਿੱਕਮ ਸਿਓਕੰਦ, ਗੀਤਾ, ਪੂਨਮ ਥੂਆ ਅਤੇ ਬਬਲੀ ਖਟਕੜ ਹਾਜ਼ਰ ਸਨ।