ਤਰੁਣ ਜੈਨ
ਰੇਵਾੜੀ, 26 ਦਸੰਬਰ
ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨ ਹੁਣ ਦਿੱਲੀ-ਜੈਪੁਰ ਹਾਈਵੇ ’ਤੇ ਪਹੁੰਚ ਗਏ ਹਨ। ਇਸ ਕਾਰਨ ਸ਼ੁੱਕਰਵਾਰ ਰਾਤ ਤੋਂ ਹੀ ਦਿੱਲੀ-ਜੈਪੁਰ ਹਾਈਵੇ ਪੂਰੀ ਤਰ੍ਹਾਂ ਜਾਮ ਹੈ। ਨਾ ਕੋਈ ਆ ਸਕਦਾ ਹੈ ਤੇ ਨਾ ਕੋਈ ਜ ਸਕਦਾ ਹੈ। ਇਸ ਦੌਰਾਨ ਅੱਜ ਸਵੇਰ ਤੱਕ 5 ਰਾਜਾਂ ਦੇ ਕਿਸਾਨ ਇਸ ਰਾਜਮਾਰਗ ’ਤੇ ਪਹੁੰਚ ਗਏ ਅਤੇ ਹਾਈਵੇ ਨੂੰ ਜਾਮ ਕਰ ਦਿੱਤਾ। ਬਾਰਡਰ ’ਤੇ ਕਿਸਾਨਾਂ ਨੇ ਟੈਂਟ ਗੱਡੇ ਕੇ ਕਬਜ਼ਾ ਕਰ ਲਿਆ। ਹਾਈਵੇਅ ’ਤੇ 20 ਥਾਵਾਂ ਉਪਰ ਲੰਗਰ ਚੱਲ ਰਹੇ ਹਨ। ਬਾਵਲ ਦੇ ਬਨੀਪੁਰ ਚੌਕ ਵਿੱਚ ਵੀ ਕਿਸਾਨ ਧਰਨਾ ਦੇ ਰਹੇ ਹਨ। ਕਿਸਾਨਾਂ ਦਾ ਇਕੱਠ ਦੇਖ ਕੇ ਪੁਲੀਸ ਵੀ ਚੌਕਸ ਹੋ ਗਈ ਹੈ।