ਚੰਡੀਗੜ੍ਹ, 25 ਦਸੰਬਰ
ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਜ਼ਿਆਦਾਤਰ ਰਾਜਮਾਰਗਾਂ ’ਤੇ ਟੌਲ ਵਸੂਲੀ ਰੋਕ ਦਿੱਤੀ। ਅਧਿਕਾਰੀਆਂ ਅਨੁਸਾਰ ਰਾਜ ਦੇ ਕਈ ਟੌਲ ਪੁਆਇੰਟਾਂ ’ਤੇ ਟੌਲ ਵਸੂਲੀ ਅੱਧੀ ਰਾਤ ਜਾਂ ਸ਼ੁੱਕਰਵਾਰ ਸਵੇਰ ਤੋਂ ਰੋਕ ਦਿੱਤੀ ਗਈ ਸੀ। ਬਹੁਤ ਸਾਰੀਆਂ ਥਾਵਾਂ ‘ਤੇ ਕਿਸਾਨਾਂ ਨੇ ਟੌਲ ਪਲਾਜ਼ਿਆਂ ’ਤੇ ਕਬਜ਼ਾ ਕਰ ਲਿਆ। ਲੋਕਾਂ ਨੂੰ ਬਗ਼ੈਰ ਟੌਲ ਦਿੱਤੇ ਲੰਘਾਇਆ ਜਾ ਰਿਹਾ ਹੈ।