ਪੱਤਰ ਪ੍ਰੇਰਕ
ਟੋਹਾਣਾ, 18 ਅਗਸਤ
ਹਿਮਾਚਲ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਘੱਗਰ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਟੋਹਾਣਾ, ਰਤੀਆ, ਜਾਖਲ ਦੇ ਕਿਸਾਨਾਂ ਚਿੰਤਾ ਵਿੱਚ ਹਨ। ਬੀਤੇ ਦਿਨ 17 ਅਗਸਤ ਨੂੰ ਚਾਂਦਪੁਰਾ ਹੈੜ ਤੇ ਘੱਗਰ ਦਰਿਆ ਵਿੱੱਚ ਪਾਣੀ ਦਾ ਪੱਧਰ 3.5 ਫੁੱਟ ਤੇ ਨਿਕਾਸੀ 6600 ਕਿਊਸਿਕ ਸੀ। ਅੱਜ ਸਵੇਰੇ ਘੱਗਰ ਵਿੱਚ ਪਾਣੀ ਦਾ ਵਹਾਅ ਵੱਧਕੇ 4.8 ਫੁੱਟ ਹੋਣ ਤੇ ਨਿਕਾਸੀ 10,100 ਕਿਊਸਿਕ ਜਾਰੀ ਹੈ। ਇਸ ਤੋਂ ਇਲਾਵਾ ਰੰਗੋਈ ਨਾਲੇ ਵਿੱਚ ਬਰਸਾਤੀ ਪਾਣੀ ਦਾ ਵਹਾਅ 1800 ਕਿਊਸਿਕ ਦਰਜ ਕੀਤਾ ਗਿਆ ਹੈ। ਚਾਂਦਪੁਰਾ ਸਾਈਫ਼ਨ ’ਤੇ ਪਾਣੀ ਦੀ ਨਿਕਾਸੀ ਦੀ ਸਮਰੱਥਾ 22 ਹਜ਼ਾਰ ਕਿਊਸਿਕ ਹੈ। ਪਹਿਲੀ ਤਬਾਹੀ ਦੌਰਾਨ ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਆਏ ਹੜ੍ਹਾਂ ਦੌਰਾਨ ਫਤਿਹਾਬਾਦ ਜ਼ਿਲ੍ਹੇ ਦੀ ਲੱਖਾਂ ਏਕੜ ਫ਼ਸਲ ਹੜ੍ਹ ਕਾਰਨ ਨੁਕਸਾਨੀ ਜਾ ਚੁੱਕੀ ਹੈ।