ਪੱਤਰ ਪ੍ਰੇਰਕ
ਰਤੀਆ, 21 ਦਸੰਬਰ
ਪਿੰਡ ਬਾਦਲਗੜ੍ਹ ਵਿਖੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਕੌਮੀ ਯੁਵਾ ਸਵੈ-ਸੇਵਕਾਂ ਦੁਆਰਾ ਫਿਟ ਇੰਡੀਆ ਤਹਿਤ ਸਾਈਕਲ ਰੈਲੀ ਕੱਢੀ ਗਈ। ਰਾਸ਼ਟਰੀ ਯੁਵਾ ਸਵੈ-ਸੇਵਕ ਰਾਜ ਕੁਮਾਰ ਨੇ ਕਿਹਾ ਕਿ ਸਰੀਰ ਤੰਦਰੁਸਤ ਹੈ ਤਾਂ ਸਭ ਕੁੱਝ ਠੀਕ ਹੈ। ਉਨ੍ਹਾਂ ਕਿਹਾ ਕਿ ਕਿ ਕਰੋਨਾ ਤੋ ਬੱਚਣ ਲਈ ਸਿਹਤਮੰਦ ਹੋਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਫਿਟ ਇੰਡੀਆ ਤਹਿਤ ਸਾਈਕਲ ਰੈਲੀ ਕੱਢੀ ਗਈ ਹੈ। ਇਸ ਤਹਿਤ ਪਿੰਡ ਬਾਦਲਗੜ੍ਹ, ਜਾਖਲ, ਸਾਧਨਵਾਸ ਵਿਖੇ ਵੀ ਰੈਲੀ ਕੱਢੀ ਗਈ। ਇਸ ਮੌਕੇ ਸਾਈਕਲ ਰੈਲੀ ਦੌਰਾਂਨ ਲੋਕਾਂ ਨੂੰ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ।