ਸ਼ਾਹਬਾਦ ਮਾਰਕੰਡਾ: ਸ਼ਾਹਬਾਦ ਪੁਲੀਸ ਨੇ ਆਨਲਾਈਨ ਆਈਪੀਐੱਲ ਮੈਚ ’ਤੇ ਸੱਟਾ ਲਾਉਂਦੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਇਹ ਮੈਚ ਮੁੰਬਈ ਇੰਡੀਅਨ ਤੇ ਰੌਇਲ ਚੈਲੈਂਜਰ ਬੰਗਲੌਰ ਵਿੱਚ ਚੱਲ ਰਿਹਾ ਸੀ। ਪੁਲੀਸ ਨੇ ਇਨ੍ਹਾਂ ਕੋਲੋਂ ਇੱਕ ਲੱਖ ਰੁਪਏ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਇਨ੍ਹਾਂ ਦੀ ਪਛਾਣ ਮੋਹਿਤ ਵਾਸੀ ਕਰਨਾਲ, ਦੇਵਿੰਦਰ ਵਾਸੀ ਕਰਨਾਲ, ਸੰਦੀਪ ਵਾਸੀ ਹਾਊਸਿੰਗ ਬੋਰਡ ਸ਼ਾਹਬਾਦ ਤੇ ਅਰਵਿੰਦ ਵਾਸੀ ਮਲੋਟ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਉਹ ਕਿਰਾਏ ’ਤੇ ਲਏ ਮਕਾਨ ਦੇ ਬਾਹਰ ਆਈਪੀਐੱਲ ਮੈਚ ’ਤੇ ਆਨਲਾਈਨ ਸੱਟਾ ਲਾ ਰਹੇ ਸਨ। ਪੁਲੀਸ ਨੇ ਉਨ੍ਹਾਂ ਕੋਲੋਂ ਕਈ ਮੋਬਾਈਲ, ਲੇਖੇ ਜੋਖੇ ਵਾਲੀ ਕਾਪੀ, ਐੱਲਈਡੀ, ਸੈੱਟਅੱਪ ਬਾਕਸ ਤੇ ਸਵਾ ਲੱਖ ਰੁਪਏ ਨਗਦ ਬਰਾਮਦ ਕੀਤੇ ਹਨ। ਉਨ੍ਹਾਂ ਖ਼ਿਲਾਫ਼ ਗੈਂਬਲਿੰਗ ਤਹਿਤ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ