ਪੱਤਰ ਪ੍ਰੇਰਕ
ਏਲਨਾਬਾਦ, 12 ਜੂਨ
ਸਥਾਨਕ ਪੁਲੀਸ ਨੇ 9 ਜੂਨ ਨੂੰ ਸਿਰਸਾ ਰੋਡ ਸਥਿਤ ਮਨੀ ਰਾਮ ਝੋਰੜ ਸਰਕਾਰੀ ਕਾਲਜ ਕੋਲ ਇੱਕ ਵਿਅਕਤੀ ਕੋਲੋਂ ਮੋਟਰਸਾਈਕਲ ਅਤੇ ਉਸ ਦਾ ਮੋਬਾਈਲ ਫੋਨ ਖੋਹਣ ਵਾਲੇ ਚਾਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਸਿਰਸਾ, ਹਰਪ੍ਰੀਤ ਸਿੰਘ ਵਾਸੀ ਕੋਟੜਾ, ਚੰਦਰ ਸ਼ੇਖਰ ਵਾਸੀ ਢਾਣੀ ਸਾਵਨਪੁਰਾ ਅਤੇ ਮੋਹਿਤ ਵਾਸੀ ਸੁਖਚੈਨ ਕਾਲੋਨੀ ਸਿਰਸਾ ਦੇ ਰੂਪ ਵਿੱਚ ਹੋਈ ਹੈ। ਮੁਲਜ਼ਮਾਂ ਕੋਲੋਂ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ।