ਅਨਿਲ ਸ਼ਰਮਾ
ਰੋਹਤਕ, 13 ਫਰਵਰੀ
ਜਾਟ ਕਾਲਜ ਵਿਚ ਸਥਿਤ ਅਖਾੜੇ ਵਿਚ 5 ਪਹਿਲਵਾਨਾਂ ਨੂੰ ਮਾਰਨ ਦੇ ਮਾਮਲੇ ਵਿਚ ਪੁਲੀਸ ਦੀਆਂ 5 ਟੀਮਾਂ ਮੁਲਜ਼ਮ ਨੂੰ ਫੜਨ ਲਈ ਸਾਰੀ ਰਾਤ ਛਾਪੇ ਮਾਰਦੀਆਂ ਰਹੀਆਂ। ਪੁਲੀਸ ਨੇ ਇਸ ਮਾਮਲੇ ਵਿੱਚ 4 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਟੀਮਾਂ ਨੇ ਸੋਨੀਪਤ, ਦਿੱਲੀ, ਬਰੌਦਾ ਸਮੇਤ ਕਈ ਥਾਵਾਂ ‘ਤੇ ਛਾਪੇ ਮਾਰੇਨ। ਐੱਸਪੀ ਸੁਪਰਡੈਂਟ ਰਾਹੁਲ ਸ਼ਰਮਾ ਖੁਦ ਜਾਂਚ ਟੀਮ ਦੀ ਅਗਵਾਈ ਕਰ ਰਹੇ ਹਨ ਅਤੇ ਪੁਲੀਸ ਹੈਡਕੁਆਰਟਰ ਨੇ ਵੀ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਹੈ। ਇਕੋ ਸਮੇਂ 5 ਕਤਲਾਂ ਕਾਰਨ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਪੁਲੀਸ ਮੁੱਖ ਮੁਲਜ਼ਮ ਕੋਚ ਸੁਖਵਿੰਦਰ ਦੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।