ਨਿਜੀ ਪੱਤਰ ਪ੍ਰੇਰਕ
ਅੰਬਾਲਾ, 17 ਜੂਨ
ਜ਼ਿਲ੍ਹਾ ਯੁਵਾ ਵਿਕਾਸ ਸੰਗਠਨ ਵੱਲੋਂ ਸੰਚਾਲਿਤ ਚਾਈਲਡ ਲਾਈਨ, ਬਾਲ ਭਲਾਈ ਕਮੇਟੀ, ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ. ਜ਼ਿਲ੍ਹਾ ਬਾਲ ਨਿਗਰਾਨ ਅਧਿਕਾਰੀ ਅਤੇ ਕਿਰਤ ਵਿਭਾਗ ਅੰਬਾਲਾ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਸ਼ਹਿਰ ਦੀ ਕੱਪੜਾ ਮਾਰਕੀਟ ਵਿਚੋਂ 5 ਬਾਲ ਮਜ਼ਦੂਰਾਂ ਨੂੰ ਮੁਕਤ ਕਰਾਇਆ ਗਿਆ ਹੈ। ਬਾਲ ਭਲਾਈ ਕਮੇਟੀ ਦੀ ਚੇਅਰਪਰਸਨ ਰੰਜੀਤ ਸਚਦੇਵਾ ਨੇ ਦੱਸਿਆ ਕਿ ਅੱਜ ਡੀਟੀਐਫ ਟੀਮ ਨੇ ਕੱਪੜਾ ਮਾਰਕੀਟ ਵਿਚ ਵੱਖ ਵੱਖ ਦੁਕਾਨਾਂ ’ਤੇ ਛਾਪ ਮਾਰ ਕੇ ਪੰਜ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਵਾ ਕੇ ਆਪਣੀ ਨਿਗਰਾਨੀ ਹੇਠ ਲੈ ਲਿਆ ਅਤੇ ਪੁਲੀਸ ਸਟੇਸ਼ਨ ਵਿਚ ਡੀਡੀਆਰ ਕਟਵਾਉਣ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ। ਬੱਚਿਆਂ ਨੂੰ ਆਰਜ਼ੀ ਆਸ਼ਰਮ ਲਈ ਸ਼ੈਲਟਰ ਹੋਮ ਅੰਬਾਲਾ ਕੈਂਟ ਭੇਜ ਦਿੱਤਾ ਗਿਆ।