ਫਰੀਦਾਬਾਦ: ਕ੍ਰਾਈਮ ਬ੍ਰਾਂਚ ਦੇ ਇੰਚਾਰਜ ਅਸ਼ੋਕ ਕੁਮਾਰ ਦੀ ਟੀਮ ਨੇ ਲੜਾਈ-ਝਗੜੇ ਦੇ ਮਾਮਲੇ ‘ਚ 4 ਮਹੀਨਿਆਂ ਤੋਂ ਭਗੌੜੇ ਸੰਜੇ ਕਾਲੋਨੀ, ਫਰੀਦਾਬਾਦ ਦੇ ਮੁਲਜ਼ਮ ਮੁਕੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਦਸੰਬਰ 2021 ਵਿੱਚ ਮੁਲਜ਼ਮ ਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਕਤਲ ਦੀ ਕੋਸ਼ਿਸ਼, ਲੜਾਈ, ਹਮਲਾ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮੁਲਜ਼ਮਾਂ ਦੇ 7 ਰਿਸ਼ਤੇਦਾਰਾਂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਮੁਲਜ਼ਮ ਮੁਕੇਸ਼ ਦੇ ਪਿਤਾ ਲਾਲਚੰਦ, ਮਾਂ ਬਿਮਲਾ, ਦੋ ਭਰਾ ਮੁਨੇਸ਼ ਕਥਾ ਹੇਮਰਾਜ, ਪੁੱਤਰ ਹਿਮਾਂਸ਼ੂ, ਭਰਾ ਹੇਮਰਾਜ ਦੀ ਪਤਨੀ ਜੋਤੀ ਅਤੇ ਦੂਜੇ ਭਰਾ ਮੁਨੇਸ਼ ਦੀ ਪਤਨੀ ਸ਼ਸ਼ੀ ਦਾ ਨਾਂ ਸ਼ਾਮਲ ਹੈ। ਗਲੀ ’ਚ ਕਾਰ ਪਾਰਕ ਕਰਨ ਦੇ ਨਾਂ ‘ਤੇ ਉਨ੍ਹਾਂ ਦੇ ਗੁਆਂਢ ਦੇ ਰਹਿਣ ਵਾਲੇ ਸ਼ਿਵਕੁਮਾਰ ਨਾਲ ਝਗੜਾ ਹੋ ਗਿਆ ਸੀ। -ਪੱਤਰ ਪ੍ਰੇਰਕ