ਪੱਤਰ ਪ੍ਰੇਰਕ
ਯਮੁਨਾਨਗਰ, 24 ਜੂਨ
ਆਜ਼ਾਦ ਨਗਰ ਕਾਲੋਨੀ ’ਚ ਮਾਂ-ਪੁੱਤ ਦੇ ਕਤਲ ਦੇ ਮਾਮਲੇ ’ਚ ਪੁਲੀਸ ਨੇ ਇਕਲੌਤੀ ਬੇਟੀ ਕਾਜਲ ਅਤੇ ਉਸ ਦੇ ਚਚੇਰੇ ਭਰਾ ਕ੍ਰਿਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁੱਢਲੀ ਜਾਂਚ ਵਿੱਚ ਜਾਇਦਾਦ ਦੇ ਝਗੜੇ ਨੂੰ ਲੈ ਕੇ ਕਤਲ ਹੋਣ ਦੀ ਗੱਲ ਸਾਹਮਣੇ ਆਈ ਹੈ। ਥਾਣਾ ਸਦਰ ਦੇ ਪ੍ਰਬੰਧਕ ਜਗਦੀਸ਼ ਚੰਦਰ ਨੇ ਦੱਸਿਆ ਕਿ ਮੀਨਾ (45) ਆਜ਼ਾਦਨਗਰ ਕਲੋਨੀ ’ਚ ਆਪਣੇ ਬੇਟੇ ਰਾਹੁਲ (24) ਅਤੇ ਬੇਟੀ ਕਾਜਲ ਨਾਲ ਰਹਿੰਦੀ ਸੀ। ਐਤਵਾਰ ਜਦੋਂ ਕਾਜਲ ਘਰ ਪਹੁੰਚੀ ਤਾਂ ਉਸ ਨੇ ਪਲੰਗ ’ਤੇ ਮਾਂ ਮੀਨਾ ਦੀ ਲਾਸ਼ ਪਈ ਦੇਖੀ ਜਦੋਂ ਕਿ ਉਸ ਦੇ ਭਰਾ ਰਾਹੁਲ ਦੀ ਲਾਸ਼ ਹੇਠਾਂ ਜ਼ਮੀਨ ’ਤੇ ਪਈ ਸੀ। ਪੁਲੀਸ ਨੇ ਗੁਆਂਢੀ ਦੇ ਘਰ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਉਸ ਵਿੱਚ ਇੱਕ ਨੌਜਵਾਨ ਘਰ ਆਉਂਦਾ ਦਿਖਾਈ ਦਿੱਤਾ ਜੋ ਕਾਜਲ ਦਾ ਚਚੇਰਾ ਭਰਾ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਕਾਜਲ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਸਭ ਸੱਚ ਦੱਸ ਦਿੱਤਾ।