ਪੱਤਰ ਪ੍ਰੇਰਕ
ਕੁਰੂਕਸ਼ੇਤਰ, 5 ਦਸੰਬਰ
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਨਾ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦਾ ਲਾਭ ਸਿਰਫ ਸਰਮਾਏਦਾਰਾਂ ਨੂੰ ਹੋੋੋੋਵੇਗਾ, ਜਦੋਂਕਿ ਇਨ੍ਹਾਂ ਕਾਨੂੰਨਾਂ ਬਾਰੇ ਕਿਸਾਨੀ ਹਿੱਤਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਸਲ ਵਿੱਚ ਇਹ ਕਿਸਾਨਾਂ ਦੀ ਬਰਬਾਦੀ ਕਰਨਗੇ। ਦੇਸ਼ ਦੀ ਰਾਜਧਾਨੀ ਨੂੰ ਘੇਰ ਕੇ ਬੈੈਠੇ ਕਿਸਾਨਾਂ ਦਾ ਅੰਦੋਲਨ ਪੂਰੀ ਤਰ੍ਹਾਂ ਜਾਇਜ਼ ਹੈ। ਉਹ ਗੁਰਦੁਵਾਰਾ ਸ੍ਰੀ ਬੇਕੁੰਠ ਧਾਮ ਸੈਕਟਰ-8 ਤੋਂ ਕਿਸਾਨ ਅੰਦੋਲਨ ਵਿੱਚ ਲੰਗਰ ਸੇਵਾ ਲਈ ਰਵਾਨਾ ਹੋ ਰਹੇ ਜਥੇ ਨੂੰ ਸੰਬੋਧਨ ਕਰ ਰਹੇ ਸਨ। ਬੀਬੀ ਅਜਰਾਨਾ ਨੇ ਕਿਹਾ ਕਿ ਕਿਸਾਨ ਅੰਦੋਲਨ ਹਰ ਹਾਲ ਵਿੱਚ ਸਫ਼ਲ ਹੋਵੇਗਾ ਅਤੇ ਸਰਕਾਰ ਨੂੰ ਕਿਸਾਨਾਂ ਦੀ ਏਕਤਾ ਅੱਗੇ ਝੁਕਣਾ ਪਵੇਗਾ।