ਗੁਰੂਗ੍ਰਾਮ (ਹਰਿਆਣਾ), 12 ਫਰਵਰੀ
ਗੁਰੂਗ੍ਰਾਮ ਵਿੱਚ 18 ਮੰਜ਼ਿਲਾ ਅਪਾਰਟਮੈਂਟ ਬਲਾਕ ਦੇ ਇਕ ਹਿੱਸੇ ਦੇ ਡਿੱਗਣ ਕਾਰਨ ਮਲਬੇ ਹੇਠ ਦੱਬੀ ਔਰਤ ਦੀ ਲਾਸ਼ ਨੂੰ ਕੱਢਣ ਲਈ ਯਤਨ ਜਾਰੀ ਹਨ। ਬਚਾਅ ਕਰਮਚਾਰੀ ਫੂਕ ਫੂਕ ਪੈਰ ਧਰ ਰਹੇ ਹਨ, ਕਿਉਂਕਿ ਪੂਰਾ ਟਾਵਰ ਅਸਥਿਰ ਹੈ ਅਤੇ ਡਿੱਗਣ ਦਾ ਖ਼ਤਰਾ ਹੈ। ਅਧਿਕਾਰੀਆਂ ਨੇ ਘਟਨਾ ਦੇ ਤਿੰਨ ਦਿਨ ਬਾਅਦ ਕਿਹਾ ਕਿ ਬਚਾਅ ਕਰਨ ਵਾਲਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪੈ ਰਿਹਾ ਹੈ ਕਿ ਇਮਾਰਤ ਨੂੰ ਸਹਾਰਾ ਦੇਣ ਵਾਲੇ ਪਿੱਲਰਾਂ ਨੂੰ ਨੁਕਸਾਨ ਨਾ ਪਹੁੰਚੇ।