ਕਾਲਾਂਵਾਲੀ: ਸਰਵ ਕਰਮਚਾਰੀ ਸੰਘ ਹਰਿਆਣਾ, ਲੋਕ ਚੇਤਨਾ ਕਲਾ ਅਤੇ ਸਾਹਿਤ ਮੰਚ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕਾਲਾਂਵਾਲੀ ਦੇ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਮਸਲਿਆਂ ਬਾਰੇ ਅਨਾਜ ਮੰਡੀ ਵਿੱਚ ਜਨਤਕ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦੀ ਪ੍ਰਧਾਨਗੀ ਕਿਸਾਨ ਆਗੂ ਸੁਰਜੀਤ ਸਿੰਘ, ਬਾਬਾ ਗੁਰਦੀਪ ਸਿੰਘ, ਮੁਲਾਜ਼ਮ ਆਗੂ ਸੋਹਣ ਸਿੰਘ ਰੰਧਾਵਾ, ਮਦਨ ਲਾਲ ਖੋਥ, ਰਾਜ ਕੁਮਾਰ ਸ਼ੇਖੂਪੁਰੀਆ ਅਤੇ ਰਾਜਿੰਦਰ ਅਹਲਾਵਤ ਨੇ ਕੀਤੀ। ਸਟੇਜ ਦਾ ਸੰਚਾਲਨ ਮਾਸਟਰ ਵੀਰ ਸਿੰਘ ਨੇ ਕੀਤਾ। ਇਸ ਕਾਨਫਰੰਸ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪ ਕੇ ਆਪਣਾ ਅਤੇ ਪਾਰਟੀ ਦਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੀਸ਼ਪਾਲ ਕੇਹਰਵਾਲਾ ਦੇ ਪ੍ਰਤੀਨਿਧ ਰਾਜੀਵ ਕੁਮਾਰ ਪਹੁੰਚੇ ਅਤੇ ਮੰਗਾਂ ਲਾਗੂ ਕਰਨ ਦੀ ਗੱਲ ਕਹੀ। ਇਸੇ ਤਰ੍ਹਾਂ ਭਾਜਪਾ ਦੇ ਪ੍ਰਤੀਨਿਧ ਮਹੇਸ਼ ਆਜ਼ਾਦ, ਇਨੈਲੋ ਉਮੀਦਵਾਰ ਗੁਰਤੇਜ ਸਿੰਘ ਅਤੇ ‘ਆਪ’ ਦੇ ਜਸਦੇਵ ਨਿੱਕਾ ਮੰਗ ਪੱਤਰ ਲੈਣ ਲਈ ਪੁੱਜੇ। -ਪੱਤਰ ਪ੍ਰੇਰਕ