ਗੁਰੂਗ੍ਰਾਮ, 22 ਮਈ
ਇੱਥੋਂ ਦੇ ਦੌਲਤਾਬਾਦ ਖੇਤਰ ਵਿਚ ਸਥਿਤ ਫਾਇਰਬਾਲ ਬਣਾਉਣ ਵਾਲੀ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ ਅੱਗ ਬੁਝਾਉ ਦਸਤੇ ਦੀਆਂ 24 ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਫਾਇਰ ਅਫ਼ਸਰ ਰਮੇਸ਼ ਕੁਮਾਰ ਨੇ ਦੱਸਿਆ ਕਿ ਧਮਾਕੇ ਵਿੱਚ ਤਿੰਨ ਤੋਂ ਚਾਰ ਵਿਅਕਤੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਨੇੜੇ ਦੇ ਫਾਇਰ ਸਟੇਸ਼ਨਾਂ ਤੋਂ ਗੱਡੀਆਂ ਲੈ ਕੇ ਪਹੁੰਚੇ ਤਾਂ ਧਮਾਕੇ ਹੋ ਰਹੇ ਸਨ। ਅੱਗ ਬੁਝਾਉਣ ਵਾਲਾ ਝੰਤਰ (ਫਾਇਰ ਬਾਲ) ਤਿਆਰ ਕਰਨ ਵਾਲੀ ਇਸ ਫੈਕਟਰੀ ਦੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। —ਏਐੱਨਆਈ