ਨਿੱਜੀ ਪੱਤਰ ਪ੍ਰੇਕਰ
ਸਿਰਸਾ, 24 ਸਤੰਬਰ
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਜ਼ਿਲ੍ਹੇ ਦੀਆਂ ਪੰਜਾਂ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖਰਚਾ ਰਜਿਸਟਰਾਂ ਦੀ ਜਾਂਚ ਕੀਤੀ ਗਈ। ਜ਼ਿਲ੍ਹੇ ਦੇ 35 ਉਮੀਦਵਾਰਾਂ ’ਚੋਂ 19 ਉਮੀਦਵਾਰਾਂ ਨੇ ਆਪਣੇ ਚੋਣ ਖਰਚਾ ਰਜਿਸਟਰਾਂ ਦੀ ਜਾਂਚ ਨਹੀਂ ਕਰਵਾਈ। ਚੋਣ ਖਰਚਾ ਰਜਿਸਟਰਾਂ ਦੀ ਜਾਂਚ ਨਾ ਕਰਵਾਉਣ ਵਾਲੇ ਉਮੀਦਵਾਰਾਂ ਨੂੰ ਚੋਣ ਖਰਚਾ ਅਬਜ਼ਰਵਰ ਵੱਲੋਂ ਨੋਟਿਸ ਜਾਰੀ ਕੀਤੇ ਜਾਣਗੇ। ਚੋਣ ਖਰਚਾ ਅਬਜ਼ਰਵਰ ਵਿਜੈ ਸਿੰਘ ਨੇ ਦੱਸਿਆ ਹੈ ਕਿ ਸਿਰਸਾ, ਏਲਨਾਬਾਦ, ਡੱਬਵਾਲੀ, ਕਾਲਾਂਵਾਲੀ ਅਤੇ ਰਾਣੀਆਂ ਦੇ ਉਮੀਦਵਾਰਾਂ ਦੇ ਚੋਣ ਖਰਚੇ ਦੇ ਰਜਿਸਟਰ ਦੀ ਪਹਿਲੀ ਜਾਂਚ ਦੇਵੀਲਾਲ ਯੂਨੀਵਰਸਿਟੀ ਫੈਕਲਟੀ ਹਾਊਸ ਵਿੱਚ ਕੀਤੀ ਗਈ।