ਪੀਪੀ ਵਰਮਾ
ਪੰਚਕੂਲਾ, 30 ਅਪਰੈਲ
ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਪੰਚਕੂਲਾ ਸਮੇਤ ਗੁਰੂਗ੍ਰਾਮ, ਫਰੀਦਾਬਾਦ, ਹਿਸਾਰ, ਸੋਨੀਪਤ, ਰੋਹਤਕ, ਕਰਨਾਲ, ਸਿਰਸਾ ਅਤੇ ਫਤਿਹਾਬਾਦ ਵਿੱਚ ਅੱਜ ਸ਼ੁੱਕਰਵਾਰ ਰਾਤ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਤਾਲਾਬੰਦੀ ਕਰ ਦਿੱਤੀ ਹੈ। ਇਸ ਵਿੱਚ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਤਾਲਾਬੰਦੀ ਦੌਰਾਨ ਪੈਟਰੋਲ ਪੰਪ, ਐਲਪੀਜੀ ਸਪਲਾਈ, ਮੈਡੀਕਲ ਸਟੋਰ, ਪ੍ਰਾਈਵੇਟ ਸਕਿਉਰਿਟੀ, ਬੈਂਕਾਂ ਦੇ ਏਟੀਐੱਮ ਅਤੇ ਦੁੱਧ ਦੀ ਸਪਲਾਈ ਖੁੱਲ੍ਹੀ ਰਹੇਗੀ।