ਅੰਬਾਲਾ, 20 ਨਵੰਬਰ
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਸ਼ੁੱਕਰਵਾਰ ਨੂੰ ਇਥੇ ਸੰਭਾਵੀ ਕਰੋਨਵਾਇਰਸ ਟੀਕਾ ਕੋਵਾਸਿਨ ਦੀ ਅਜ਼ਮਾਇਸ਼ ਖੁਰਾਕ ਲਈ। ਇਸ ਤਰ੍ਹਾਂ ਉਹ ਟੀਕੇ ਦੇ ਤੀਜੇ ਪੜਾਅ ਦੀ ਅਜ਼ਮਾਇਸ਼ ਲਈ ਰਾਜ ਦੇ ਪਹਿਲੇ ਵਾਲੰਟੀਅਰ ਬਣ ਗਏ। ਭਾਰਤ ਬਾਇਓਟੈਕ ਦੇ ਕੋਵਾਸਿਨ ਦੇ ਤੀਜੇ ਪੜਾਅ ਦੀ ਅਜਮਾਇਸ਼ ਸ਼ੁੱਕਰਵਾਰ ਨੂੰ ਰਾਜ ਵਿਚ ਸ਼ੁਰੂ ਹੋਈ ਅਤੇ 67 ਸਾਲਾ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿਚ ਅਜ਼ਮਾਇਸ਼ ਦੀ ਖੁਰਾਕ ਦਿੱਤੀ ਗਈ। ਸ੍ਰੀ ਵਿਜ ਦੇਸ਼ ਵਿੱਚ ਕਿਸੇ ਵੀ ਰਾਜ ਦੇ ਅਜਿਹੇ ਪਹਿਲੇ ਕੈਬਨਿਟ ਮੰਤਰੀ ਹਨ ਜਿਨ੍ਹਾਂ ਨੇ ਅਜਿਹੀ ਦਲੇਰੀ ਦਿਖਾਈ ਹੈ। ਇਸ ਤੋਂ ਪਹਿਲਾਂ ਮੰਤਰੀ ਨੇ ਹਸਪਤਾਲ ਵਿੱਚ ਕੁਝ ਟੈਸਟ ਕਰਵਾਏ, ਜਿਥੇ ਟੀਕਾ ਲਗਵਾਉਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮੇਂ ਲਈ ਨਿਗਰਾਨੀ ਹੇਠ ਰੱਖਿਆ ਗਿਆ।