ਦੀਪੇਂਦਰ ਦੇਸਵਾਲ
ਹਿਸਾਰ, 24 ਜੁਲਾਈ
ਜੀਂਦ ਦੇ ਵਿਅਕਤੀ ਨੇ ਪਿਛਲੇ ਪੰਜ ਸਾਲਾਂ ਵਿੱਚ ਆਪਣੇ ਪੰਜ ਬੱਚਿਆਂ ਦੀ ਹੱਤਿਆ ਕਰਨ ਜੁਰਮ ਕਬੂਲ ਕਰ ਲਿਆ ਹੈ। ਇਨ੍ਹਾਂ ਵਿਚੋਂ ਦੋ ਜੀਂਦ ਦੇ ਪਿੰਡ ਦਿਦਵਾੜਾ ਵਿਖੇ ਪਿਛਲੇ ਹਫ਼ਤੇ ਮਾਰੇ ਗਏ ਸਨ। ਉਸ ਨੇ ਅਜਿਹਾ ਗਰੀਬੀ ਕਾਰਨ ਕੀਤਾ। ਜੁਮਾ ਨੇ ਪੰਚਾਇਤ ਨੂੰ ਦੱਸਿਆ ਕਿ ਗਰੀਬੀ ਕਾਰਨ ਉਹ ਬੱਚਿਆਂ ਨੂੰ ਪਾਲਣ ਤੋਂ ਅਸਮਰਥ ਸੀ ਤੇ ਇਕ ਤਾਂਤਰਿਕ ਨੇ ਗਰੀਬੀ ਦੂਰ ਕਰਨ ਦਾ ਢੰੰਗ ਬੱਚਿਆਂ ਦੀ ਹੱਤਿਆ ਕਰਨਾ ਸੀ। ਪੰਚਾਇਤ ਨੇ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ। ਉਸ ਦੀਆਂ ਧੀਆਂ ਨਿਸ਼ਾ (7) ਅਤੇ ਮੁਸਕਾਨ (11) 17 ਜੁਲਾਈ ਨੂੰ ਰਹੱਸਮਈ ਹਾਲਤਾਂ ਵਿਚ ਲਾਪਤਾ ਹੋ ਗਈਆਂ ਸਨ। ਇਕ ਲੜਕੀ ਦੀ ਲਾਸ਼ ਪਿੰਡ ਦੇ ਨੇੜੇ ਹਾਂਸੀ-ਬੁਟਾਣਾ ਲਿੰਕ ਨਹਿਰ ਤੋਂ ਮਿਲੀ ਸੀ, ਜਦੋਂ ਕਿ ਦੂਸਰੀ ਲੜਕੀ ਦੀ 7 ਕਿਲੋਮੀਟਰ ਦੀ ਦੂਰੀ ‘ਤੇ ਮਿਲੀ ਸੀ। ਜੁਮਾ ਦਿਹਾੜੀਦਾਰ ਹੈ ਤੇ ਉਸ ਦੇ ਪੰਜ ਬੱਚੇ ਸਨ ਅਤੇ ਉਨ੍ਹਾਂ ਸਾਰਿਆਂ ਦੀ ਰਹੱਸਮਈ ਮੌਤ ਹੋ ਗਈ ਸੀ। ਉਸ ਨੇ ਪੰਚਾਇਤ ਨੂੰ ਖੁਲਾਸਾ ਕੀਤਾ ਕਿ ਉਸ ਨੇ ਪੰਜ ਸਾਲ ਪਹਿਲਾਂ ਆਪਣੇ ਵੱਡੇ ਲੜਕੇ ਦੀ ਹੱਤਿਆ ਕਰ ਦਿੱਤੀ ਸੀ। ਬਾਅਦ ਵਿਚ ਉਸ ਨੇ ਆਪਣੇ ਦੂਜੇ ਬੇਟੇ ਅਤੇ ਇਕ ਧੀ ਦਾ ਕਤਲ ਕਰ ਦਿੱਤਾ। ਜਦੋਂ ਨਹਿਰ ਵਿੱਚੋਂ ਲਾਸ਼ਾਂ ਮਿਲੀਆਂ ਤਾਂ ਬੱਚਿਆਂ ਦੀ ਰਹੱਸਮਈ ਮੌਤ ਦੀ ਜਾਂਚ ਕਿਸੇ ਨੇ ਵੀ ਨਹੀਂ ਕੀਤੀ। 17 ਜੁਲਾਈ ਨੂੰ ਉਸ ਨੇ ਆਪਣੀਆਂ ਬੇਟੀਆਂ ਨੂੰ ਨਸ਼ੀਲਾ ਪਦਾਰਥ ਦਿੱਤਾ ਅਤੇ ਰਾਤ ਨੂੰ ਨਹਿਰ ਵਿੱਚ ਸੁੱਟ ਦਿੱਤਾ।